<p><strong> à¨²à©à¨§à¨¿à¨†à¨£à¨¾&comma; 21 ਜਨਵਰੀ &vert;<&sol;strong> ਖੰਨਾ ਕੋਲ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ&comma; ਜਦਕਿ 2 ਔਰਤਾਂ ਸਮੇਤ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਅੰਤਿਮ ਅਰਦਾਸ ਲਈ ਜਾ ਰਹੇ ਸਨ।<&sol;p>&NewLine;<p>ਇਹ ਹਾਦਸਾ ਸੇਹ ਪਿੰਡ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ 60 ਸਾਲਾ ਹਰਦੇਵ ਸਿੰਘ ਵਾਸੀ ਸਲੌਦੀ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 70 ਸਾਲਾ ਪਰਮਜੀਤ ਕੌਰ&comma; 48 ਸਾਲਾ ਸਕਿੰਦਰ ਕੌਰ ਅਤੇ 50 ਸਾਲਾ ਸੰਗਤ ਸਿੰਘ ਸ਼ਾਮਲ ਹਨ&comma; ਜੋ ਸਲੌਦੀ ਦੇ ਰਹਿਣ ਵਾਲੇ ਹਨ<&sol;p>&NewLine;<p>ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ &lpar;ਖਮੋਂ&rpar; ਵਿਖੇ ਹੋਣ ਵਾਲੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪਿੰਡ ਸਲੌਦੀ ਤੋਂ ਇੱਕ ਆਟੋ ਵਿਚ ਜਾ ਰਹੇ ਸੀ। ਰਜਵਾਹੇ ਰੋਡ &&num;8216&semi;ਤੇ ਪਿੰਡ ਸੇਹ ਨੇੜੇ ਆਟੋ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ।<&sol;p>&NewLine;<p>ਹਸਪਤਾਲ ਵਿਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਐਮਓ ਡਾਕਟਰ ਮਨਿੰਦਰ ਭਸੀਨ ਅਨੁਸਾਰ ਬਾਕੀ ਤਿੰਨ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;