ਲੁਧਿਆਣਾ : ਖਰੀਦਣ ਦੇ ਬਹਾਨੇ ਜ਼ਿਊਲਰੀ ਸ਼ਾਪ ਤੋਂ ਸੋਨੇ ਦੀ ਚੇਨ ਚੋਰੀ ਕਰ ਕੇ ਲੈ ਗਿਆ ਚੋਰ
ਲੁਧਿਆਣਾ, 25 ਦਸੰਬਰ | ਸੋਨੇ ਦੇ ਵੱਡੇ ਸ਼ੋਅਰੂਮਾਂ ਵਿਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਠੱਗ ਗਹਿਣੇ ਦੇਖਣ ਦੇ ਬਹਾਨੇ ਸ਼ੋਅਰੂਮ ਵਿਚ ਆਉਂਦੇ ਹਨ। ਉਹ ਸੇਲਜ਼ਮੈਨ ਨੂੰ ਫਸਾਉਂਦੇ ਹਨ ਅਤੇ ਦੁਕਾਨ ਤੋਂ ਗਹਿਣੇ ਚੋਰੀ ਕਰਦੇ ਹਨ। ਕੁਝ ਦਿਨ ਪਹਿਲਾਂ ਕਲਿਆਣ ਜਿਊਲਜ਼ਰ ‘ਤੇ ਵੀ ਧੋਖਾਧੜੀ ਹੋਈ ਸੀ।
ਹੁਣ ਤਾਜ਼ਾ ਮਾਮਲਾ ਰਾਣੀ ਝਾਂਸੀ ਰੋਡ ‘ਤੇ ਸਥਿਤ ਔਰਾ ਫਾਈਨ ਜਿਊਲਰਜ਼ ਦਾ ਸਾਹਮਣੇ ਆਇਆ ਹੈ। ਜਿੱਥੋਂ ਇੱਕ ਵਿਅਕਤੀ ਸੋਨੇ ਦੀ ਚੇਨ ਲੈ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮੈਨੇਜਰ ਜੈ ਪ੍ਰਕਾਸ਼ ਹਰੋਦਿਆ ਨੇ ਦੱਸਿਆ ਕਿ ਉਹ ਰਾਣੀ ਝਾਂਸੀ ਰੋਡ ’ਤੇ ਔਰਾ ਜਿਊਲਰਜ਼ ਵਿਚ ਕੰਮ ਕਰਦਾ ਹੈ। ਇੱਕ ਵਿਅਕਤੀ ਦੁਕਾਨ ਵਿਚ ਆਇਆ। ਉਸ ਨੇ ਸੇਲਜ਼ਮੈਨ ਪੁਸ਼ਪਿੰਦਰ ਨੂੰ ਪਲੈਟੀਨਮ ਚੇਨ ਦਿਖਾਉਣ ਲਈ ਕਿਹਾ। ਮੁਲਜ਼ਮ ਨੇ ਸੇਲਜ਼ਮੈਨ ਨਾਲ ਗੱਲ ਕਰਨ ਤੋਂ ਬਾਅਦ ਕਰੀਬ 50.97 ਗ੍ਰਾਮ ਸੋਨੇ ਦੀ ਚੇਨ ਕੱਪੜਿਆਂ ਵਿਚ ਲੁਕਾ ਲਈ। ਜੈ ਪ੍ਰਕਾਸ਼ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੇਲਜ਼ਮੈਨ ਨੇ ਸਾਮਾਨ ਦੀ ਜਾਂਚ ਕੀਤੀ।
ਸਾਮਾਨ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰ ਪਲੈਟੀਨਮ ਸੋਨੇ ਦੀ ਚੇਨ, ਜਿਸ ਦਾ ਵਜ਼ਨ 50.97 ਗ੍ਰਾਮ ਘੱਟ ਸੀ, ਨੂੰ ਕੱਪੜਿਆਂ ‘ਚ ਲੁਕਾ ਕੇ ਲੈ ਗਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Related Post