<p><strong>ਲੁਧਿਆਣਾ&comma; 28 ਨਵੰਬਰ &vert;<&sol;strong> ਵਿਆਹ ਵਾਲੇ ਦਿਨ ਆਖਰੀ ਸਮੇਂ &&num;8216&semi;ਤੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਬਾਰਾਤ ਲਿਆਉਣ ਤੋਂ ਪਹਿਲਾਂ ਕ੍ਰੇਟਾ ਕਾਰ ਅਤੇ 25 ਲੱਖ ਰੁਪਏ ਦੀ ਨਕਦੀ ਦੀ ਮੰਗ ਕੀਤੀ। ਜਦੋਂ ਮੰਗ ਪੂਰੀ ਨਾ ਹੋਈ ਤਾਂ ਮੁੰਡੇ ਵਾਲੇ ਬਾਰਾਤ ਲੈ ਕੇ ਨਹੀਂ ਪਹੁੰਚੇ। ਬੁੱਧਵਾਰ ਨੂੰ ਲੁਧਿਆਣਾ ਦੇ ਪੈਲੇਸ &&num;8216&semi;ਚ ਵਿਆਹ ਸੀ ਅਤੇ ਕੁੜੀ ਵਾਲੇ ਬਾਰਾਤ ਉਡੀਕ ਰਹੇ ਸੀ ਪਰ ਵਿਆਹ ਦੀ ਬਾਰਾਤ ਨਹੀਂ ਪਹੁੰਚੀ&comma; ਜਿਸ ਤੋਂ ਬਾਅਦ ਲੜਕੀ ਨੇ ਥਾਣੇ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਆਹ ਨਾ ਹੋਣ ਕਾਰਨ ਜਿੱਥੇ ਲੜਕੀ ਘਰ ਵਿਚ ਦੁਖੀ ਹੈ&comma; ਉੱਥੇ ਉਸ ਦੇ ਮਾਪਿਆਂ ਦਾ ਵੀ ਬੁਰਾ ਹਾਲ ਹੈ।<&sol;p>&NewLine;<p>ਥਾਣਾ ਡਵੀਜ਼ਨ ਨੰਬਰ-8 ਵਿਚ ਸ਼ਿਕਾਇਤ ਦਰਜ ਕਰਵਾਉਣ ਆਏ ਲੁਧਿਆਣਾ ਵਾਸੀ ਗੋਪਾਲ ਚੰਦ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਮੋਰਿੰਡਾ ਦੇ ਚਿਤਰੇਸ਼ ਨਾਲ ਤੈਅ ਹੋਇਆ ਸੀ। ਇਹ ਵਿਆਹ ਬੁੱਧਵਾਰ ਨੂੰ ਲੁਧਿਆਣਾ ਦੇ ਫਿਰੋਜ਼ਪੁਰ ਰੋਡ &&num;8216&semi;ਤੇ ਕਾਸਾ ਲਾ ਮੈਰਿਜ ਪੈਲੇਸ &&num;8216&semi;ਚ ਸੀ&comma; ਜਿੱਥੇ ਵਿਆਹ ਦੇ ਕਰੀਬ ਪੰਜ ਸੌ ਦੇ ਕਰੀਬ ਮਹਿਮਾਨ ਪਹਿਲਾਂ ਹੀ ਪਹੁੰਚ ਚੁੱਕੇ ਸਨ ਪਰ ਦੇਰ ਸ਼ਾਮ ਤੱਕ ਲਾੜੇ ਅਤੇ ਉਸ ਦੇ ਪਰਿਵਾਰ ਦੇ ਨਾ ਆਉਣ ਕਾਰਨ ਵਿਆਹ ਵਾਲੇ ਮਹਿਮਾਨ ਵਾਪਿਸ ਪਰਤ ਗਏ<&sol;p>&NewLine;<p>ਗੋਪਾਲ ਚੰਦ ਨੇ ਦੱਸਿਆ ਕਿ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਸੀ। ਜਦੋਂ ਬਾਰਾਤ ਪੈਲੇਸ ਪਹੁੰਚਣ ਲੱਗੀ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਵਿਚੋਲੇ ਰਾਹੀਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਵਿਆਹ ਦੀ ਬਾਰਾਤ ਤਾਂ ਹੀ ਪਹੁੰਚੇਗੀ&comma; ਜੇਕਰ ਉਨ੍ਹਾਂ ਨੂੰ ਪਹਿਲਾਂ ਕ੍ਰੇਟਾ ਕਾਰ ਅਤੇ 25 ਲੱਖ ਰੁਪਏ ਦੀ ਨਕਦੀ ਮਿਲੇਗੀ। ਹੁਣ ਉਸ ਕੋਲ ਨਾ ਤਾਂ ਕਾਰ ਸੀ ਅਤੇ ਨਾ ਹੀ ਕੋਈ ਨਕਦੀ। ਜਦੋਂ ਮੰਗ ਠੁਕਰਾ ਦਿੱਤੀ ਗਈ ਤਾਂ ਲੜਕੇ ਦੇ ਪਰਿਵਾਰ ਨੇ ਬਾਰਾਤ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਬਹੁਤ ਮਿੰਨਤਾਂ ਕੀਤੀਆਂ ਪਰ ਲੜਕੇ ਦੇ ਪਰਿਵਾਰ ਵਾਲਿਆਂ ਨੇ ਇਕ ਨਾ ਸੁਣੀ ਅਤੇ ਵਿਆਹ ਦੀ ਬਾਰਾਤ ਨਹੀਂ ਪਹੁੰਚੀ।<&sol;p>&NewLine;<p>ਗੋਪਾਲ ਚੰਦ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਇੱਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਸ਼ਗਨ ਲਈ ਮੋਰਿੰਡਾ ਆਇਆ ਸੀ। ਸ਼ਗਨ ਦੀ ਰਸਮ ਕਰਾਊਨ ਹੋਟਲ ਮੋਰਿੰਡਾ ਵਿਖੇ ਹੋਈ&comma; ਜਿੱਥੇ ਉਨ੍ਹਾਂ ਲੜਕੇ ਨੂੰ 1 ਲੱਖ ਸ਼ਗਨ ਦਿੱਤਾ ਅਤੇ ਸਾਰੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਚੇਨੀਆਂ ਵੀ ਦਿੱਤੀਆਂ। ਉਸ ਨੇ ਆਪਣੀ ਸਮਰੱਥਾ ਅਨੁਸਾਰ ਸ਼ਗਨ ਦਿੱਤੇ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਸਾਮਾਨ ਵੀ ਦਾਜ ਵਜੋਂ ਦਿੱਤਾ ਗਿਆ।<&sol;p>&NewLine;<p>ਥਾਣੇ ਦੇ ਬਾਹਰ ਰੋਂਦੀ ਹੋਈ ਬੱਚੀ ਦੀ ਮਾਂ ਨੇ ਕਿਹਾ ਕਿ ਉਹ ਇਹ ਦਰਦ ਸਹਿਣ ਤੋਂ ਅਸਮਰੱਥ ਹੈ। ਦਾਜ ਦੇ ਲਾਲਚ ਕਾਰਨ ਅੱਜ ਉਸ ਦੀ ਲੜਕੀ ਦਾ ਵਿਆਹ ਨਹੀਂ ਹੋ ਸਕਿਆ। ਬੇਟੀ ਬੇਹੋਸ਼ ਪਈ ਹੈ ਅਤੇ ਹੱਥ &&num;8216&semi;ਚ ਚੂੜੀ ਪਾਈ ਹੋਈ ਹੈ। ਧੀ ਪੂਰੀ ਵਿਆਹ ਨੂੰ ਲੈ ਕੇ ਖੁਸ਼ ਸੀ ਪਰ ਉਸ ਦੀ ਖੁਸ਼ੀ ਅਚਾਨਕ ਹੀ ਖੋਹ ਲਈ ਗਈ।<&sol;p>&NewLine;<p>ਲੜਕੀ ਦੇ ਪਿਤਾ ਗੋਪਾਲ ਚੰਦ ਨੇ ਥਾਣੇ ਦੇ ਬਾਹਰ ਭਾਵੁਕ ਹੋ ਕੇ ਕਿਹਾ ਕਿ ਉਹ ਲੜਕੇ ਦੇ ਪਰਿਵਾਰ ਨੂੰ ਕਦੇ ਨਹੀਂ ਛੱਡਣਗੇ ਅਤੇ ਇਨਸਾਫ਼ ਦੀ ਮੰਗ ਕਰਨਗੇ। ਦਾਜ ਦੇ ਲਾਲਚੀ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 30 ਲੱਖ ਰੁਪਏ ਦਾ ਖਰਚਾ ਹੋ ਚੁੱਕਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਲਿਖਤੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;