ਲੁਧਿਆਣਾ, 7 ਨਵੰਬਰ| ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਮੇਨ ਜੀਟੀ ਰੋਡ ‘ਤੇ ਕਾਰਪੋਰੇਸ਼ਨ ਦੇ ਟਰੱਕ ਹੇਠਾਂ ਆਉਣ ਨਾਲ ਰਿਟਾਇਰਡ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।

ਮ੍ਰਿਤਕ ਦੇ ਪੁੱਤਰ ਵਿਜੇ ਕੁਮਾਰ ਦੇ ਦੱਸਣ ਮੁਤਾਬਿਕ ਉਨਾਂ ਦੇ ਪਿਤਾ 2010 ਵਿੱਚ ਪੁਲਿਸ ਮਹਿਕਮੇ ‘ਚੋਂ ਰਿਟਾਇਰ ਹੋਏ ਸਨ ਜੋ ਕਿ ਅੱਜ ਸਵੇਰੇ ਸਾਈਕਲ ‘ਤੇ ਘਰੋਂ 10 ਵਜੇ ਦੇ ਕਰੀਬ ਕਿਸੇ ਕੰਮ ਦੇ ਸਿਲਸਿਲੇ ਵਿਚ ਨਿਕਲੇ ਸਨ।

ਪੁਲਿਸ ਵਲੋਂ ਜਾਣਕਾਰੀ ਮਿਲਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਦੀ ਟਰੱਕ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਵਲੋਂ ਮੌਕੇ ‘ਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।