ਲੁਧਿਆਣਾ | ਇਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੀ ਮਰਾਡੋ ਪੁਲਿਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏ.ਸੀ.ਪੀ. ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਔਰਤ ‘ਤੇ ਹੱਥ ਚੁੱਕਣ ਦੇ ਮਾਮਲੇ ਵਿਚ ਸਸਪੈਂਡ ਕਰ ਦਿੱਤਾ। ਮਹਿਲਾ ਨੇ ਪੁਲਿਸ ਮੁਲਾਜ਼ਮ ‘ਤੇ ਕੁੱਟਮਾਰ ਦਾ ਦੋਸ਼ ਵੀ ਲਗਾਇਆ ਸੀ।

ਇਹ ਘਟਨਾ ਜੀਐਨਈ ਕਾਲਜ ਨੇੜੇ ਵਾਪਰੀ। ਇਸ ਸਾਰੀ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਪੁਲਿਸ ਮੁਲਾਜ਼ਮ ਰੈਸਟੋਰੈਂਟ ਵਿਚ ਇੱਕ ਵਿਅਕਤੀ ਦੇ ਮੂੰਹ ‘ਤੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਸਨ। ਜਦੋਂ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਵੀ ਔਰਤ ‘ਤੇ ਹੱਥ ਚੁੱਕਿਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਖਿਲਾਫ ਕਾਰਵਾਈ ਕੀਤੀ।

ਦੂਜੇ ਪਾਸੇ ਏ.ਐਸ.ਆਈ ਅਸ਼ਵਨੀ ਕੁਮਾਰ ਨੇ ਉਕਤ ਔਰਤ ‘ਤੇ ਦੋਸ਼ ਲਗਾਇਆ ਸੀ ਕਿ ਉਹ ਕਿਸੇ ਜਗ੍ਹਾ ਛਾਪਾ ਮਾਰ ਕੇ ਵਾਪਸ ਆ ਰਿਹਾ ਸੀ। ਰਸਤੇ ਵਿਚ ਕੁਝ ਲੋਕ ਆਪਸ ਵਿਚ ਬਹਿਸ ਕਰ ਰਹੇ ਸਨ। ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉੱਥੇ ਮੌਜੂਦ ਇਕ ਔਰਤ ਨੇ ਉਸ ਨਾਲ ਮਾੜੀ ਭਾਸ਼ਾ ਵਰਤੀ। ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ।

ਔਰਤ ਦੇ ਸਾਥੀ ਅੰਕਿਤ ਅਤੇ ਸੰਦੀਪ ਨੇ ਦੱਸਿਆ ਕਿ ਉਹ ਸਾਰੇ ਇਕੱਠੇ ਜਨਮਦਿਨ ਪਾਰਟੀ ਕਰ ਰਹੇ ਸਨ। ਉਸੇ ਸਮੇਂ ਚੌਕੀ ਇੰਚਾਰਜ ਨੇ ਔਰਤ ਨੂੰ ਕਾਰ ਦੇ ਪਿੱਛੇ ਲਿਜਾ ਕੇ ਕੁੱਟਮਾਰ ਕੀਤੀ। ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਲਈ ਹੈ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਏਐੱਸਆਈ ਅਸ਼ਵਨੀ ਵਰਦੀ ਪਾ ਕੇ ਔਰਤ ‘ਤੇ ਹੱਥ ਚੁੱਕ ਰਿਹਾ ਹੈ। ਇਸ ਨਾਲ ਲੋਕਾਂ ਵਿਚ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।