<p><strong>ਲੁਧਿਆਣਾ&comma; 1 ਅਕਤੂਬਰ &vert;<&sol;strong> ਪੁਲਿਸ ਦੇ ਇੱਕ SHO ਨੇ ਆਪਣੇ ਹੀ ਥਾਣੇ ਵਿਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਕੀਤਾ। ਬਲਾਤਕਾਰ ਤੋਂ ਪਹਿਲਾਂ SHO ਨੇ ਮਹਿਲਾ ਕਾਂਸਟੇਬਲ ਦੀ ਅਸ਼ਲੀਲ ਵੀਡੀਓ ਬਣਾਈ ਸੀ। ਬਾਅਦ ਵਿਚ ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।<&sol;p>&NewLine;<p>ਹਾਲਾਂਕਿ ਮਹਿਲਾ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਥਾਣਾ ਮੁੱਲਾਪੁਰ ਦਾਖਾ ਦੇ ਐਸ&period;ਐਚ&period;ਓ ਕੁਲਵਿੰਦਰ ਸਿੰਘ ਖਿਲਾਫ ਲੁਧਿਆਣਾ ਦਿਹਾਤ ਵਿਚ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੇ ਬਾਅਦ ਤੋਂ ਐੱਸਐੱਚਓ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।<&sol;p>&NewLine;<p>ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਹ ਮੁੱਲਾਪੁਰ ਦਾਖਾ ਥਾਣੇ ਵਿਚ ਤਾਇਨਾਤ ਹੈ। ਉਥੋਂ ਦਾ ਐੱਸਐੱਚਓ ਕੁਲਵਿੰਦਰ ਪਿਛਲੇ ਕਾਫੀ ਸਮੇਂ ਤੋਂ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ। ਐਸਐਚਓ ਕੁਲਵਿੰਦਰ ਸਿੰਘ ਨੇ ਪਹਿਲਾਂ ਉਸ ਦੀ ਅਸ਼ਲੀਲ ਵੀਡੀਓ ਬਣਾਈ। ਫਿਰ ਉਸ ਨੇ ਉਸਨੂੰ ਡਰਾਇਆ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਵਾਇਰਲ ਕਰ ਦੇਵੇਗਾ।<&sol;p>&NewLine;<p>ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ 2 ਦਿਨ ਪਹਿਲਾਂ ਉਸ ਨੂੰ ਆਪਣੇ ਬੱਚਿਆਂ ਅਤੇ ਪਤਨੀ ਨਾਲ ਮਿਲਾਉਣ ਦੇ ਬਹਾਨੇ ਆਪਣੀ ਕਾਰ ਵਿਚ ਆਪਣੇ ਫਾਰਮ ਹਾਊਸ ਲੈ ਗਿਆ। ਜਦੋਂ ਉਹ ਫਾਰਮ ਹਾਊਸ ਪੁੱਜੇ ਤਾਂ ਉੱਥੇ ਕੋਈ ਨਹੀਂ ਸੀ। ਉੱਥੇ ਐੱਸਐੱਚਓ ਨੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਕਾਂਸਟੇਬਲ ਅਨੁਸਾਰ ਐਸਐਚਓ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਪਰ ਕਾਂਸਟੇਬਲ ਡਰੀ ਨਹੀਂ ਅਤੇ ਹਿੰਮਤ ਜੁਟਾ ਕੇ ਸ਼ਿਕਾਇਤ ਕੀਤੀ। ਹੁਣ ਐਸਐਚਓ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਹ ਫਰਾਰ ਹੈ।<&sol;p>&NewLine;<p>ਐਸਐਸਪੀ ਲੁਧਿਆਣਾ &lpar;ਦਿਹਾਤੀ&rpar; ਨਵਨੀਤ ਸਿੰਘ ਬੈਂਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਮੁੱਲਾਪੁਰ ਦਾਖਾ ਥਾਣੇ ਵਿਚ ਤਾਇਨਾਤ ਹੈ। ਉਸ ਖ਼ਿਲਾਫ਼ ਮੁਹਾਲੀ ਵਿਚ ਕੇਸ ਦਰਜ ਹੈ&comma; ਜਿੱਥੇ ਉਸ ਨੇ ਇੱਕ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਕੀਤਾ ਸੀ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;Q3yRy"> https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;