<p><strong> à¨²à©à¨§à¨¿à¨†à¨£à¨¾&comma; 8 ਜਨਵਰੀ &vert;<&sol;strong> ਡਾਕਖਾਨੇ ਵਿਚ ਕੰਮ ਕਰਦੇ ਇੱਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਚੰਡੀਗੜ੍ਹ ਰੋਡ &&num;8216&semi;ਤੇ ਇਕ ਤੇਜ਼ ਰਫਤਾਰ ਮਿੰਨੀ ਬੱਸ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦਾ ਨਾਮ ਜਸਦੇਵ ਸਿੰਘ ਹੈ। ਉਹ ਘਰ ਤੋਂ ਕੰਮ &&num;8216&semi;ਤੇ ਜਾ ਰਿਹਾ ਸੀ। ਬੱਸ ਚਾਲਕ ਘਟਨਾ ਵਾਲੀ ਥਾਂ &&num;8216&semi;ਤੇ ਬੱਸ ਛੱਡ ਕੇ ਫਰਾਰ ਹੋ ਗਿਆ।<&sol;p>&NewLine;<p>ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਦੇਵ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਆਪਣੀ ਐਕਟਿਵਾ &&num;8216&semi;ਤੇ ਡਿਊਟੀ ਲਈ ਜੇ&period;ਆਰ&period;ਐੱਸ&period;ਐੱਸ ਪੋਸਟ ਆਫਿਸ ਪਿੰਡ ਸੁਨੈਤ ਲੈ ਕੇ ਜਾ ਰਿਹਾ ਸੀ। ਸਿਮਰਨਜੀਤ ਅਨੁਸਾਰ ਉਹ ਆਪਣੇ ਪਿਤਾ ਦੇ ਪਿੱਛੇ ਬਾਈਕ &&num;8216&semi;ਤੇ ਆ ਰਿਹਾ ਸੀ। ਜਿਵੇਂ ਹੀ ਉਹ ਚੰਡੀਗੜ੍ਹ ਰੋਡ ’ਤੇ ਗਰੇਵਾਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਇੱਕ ਲਾਲ ਰੰਗ ਦੀ ਮਿੰਨੀ ਬੱਸ ਨੰਬਰ ਪੀਬੀ 10ਡੀਈ-2719 ਆ ਗਈ।<&sol;p>&NewLine;<p>ਬੱਸ ਚਾਲਕ ਗੁਰਦੇਵ ਸਿੰਘ ਨੇ  ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਉਸ ਦੇ ਪਿਤਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ&comma; ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਸਿਰ &&num;8216&semi;ਤੇ ਅੰਦਰੂਨੀ ਸੱਟ ਲੱਗਣ ਕਾਰਨ ਮੌਤ ਹੋਈ ਹੈ। ਮੌਤ ਦੇ ਅਸਲ ਕਾਰਨਾਂ ਦਾ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।<&sol;p>&NewLine;<p>ਮੁਲਜ਼ਮ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਪਿੰਡ ਚੀਮਾ ਹਠੂਰ ਹਾਲ&comma; ਸਰਪੰਚ ਟਿੱਬਾ ਕਾਲੋਨੀ ਥਾਣਾ ਜਮਾਲਪੁਰ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;