ਲੁਧਿਆਣਾ – ਹਮਦਾਨ ਰੋਡ ਪਿੰਡ ਮਲਕਪੁਰ ‘ਚ ਇਕ ਨਸ਼ਾ ਤਸਕਰ ਔਰਤ ਦੀ ਕਬਜ਼ਾ ਕੀਤੀ ਉਸਾਰੀ ‘ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ | ਕਬਜ਼ਾ ਕਰਕੇ ਬਣਾਏ ਗਏ ਘਰ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ | ਸਾਲ 2021 ‘ਚ ਆਰੋਪੀ ਕੋਲੋਂ 1 ਕਿਲੋ ਤੋਂ ਵੱਧ ਹੇਰੋਇਨ ਬਰਾਮਦ ਹੋਈ ਸੀ। ਪੁਲਿਸ ਨੇ ਦੱਸਿਆ ਕਿ ਨਸ਼ੇ ਦੇ ਪੈਸਿਆਂ ਨਾਲ ਔਰਤ ਵਲੋਂ ਇਹ ਗੈਰ ਕਾਨੂੰਨੀ ਉਸਾਰੀ ਕੀਤੀ ਗਏ ਸੀ ਜਿਸ ‘ਤੇ ਅੱਜ ਐਕਸ਼ਨ ਲਿਆ ਗਿਆ ਹੈ |