ਲੁਧਿਆਣਾ, 3 ਅਕਤੂਬਰ | ਕਮਲੇਸ਼ ਰਾਣੀ (65) ਦਾ ਬੁੱਧਵਾਰ ਰਾਤ ਖੰਨਾ ਦੇ ਸ਼ਿਬੂਮਲ ਚੌਕ ‘ਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਮਹਿਲਾ ਸ਼ਾਨ ਅੱਬਾਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਔਰਤ ਕਮਲੇਸ਼ ਰਾਣੀ ਦੇ ਘਰ ਤੋਂ 200 ਮੀਟਰ ਦੂਰ ਰਹਿੰਦੀ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਜਾਣ-ਪਛਾਣ ਕਾਰਨ ਦੋਸ਼ੀ ਔਰਤ ਨੇ ਕੁਝ ਦਿਨ ਪਹਿਲਾਂ ਕਮਲੇਸ਼ ਰਾਣੀ ਤੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਪਰ ਕਮਲੇਸ਼ ਰਾਣੀ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮਹਿਲਾ ਬੁੱਧਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਕਮਲੇਸ਼ ਰਾਣੀ ਦੇ ਘਰ ਗਈ। ਉਥੇ ਫਿਰ ਉਨ੍ਹਾਂ ਨੇ ਕਰੀਬ ਢਾਈ ਘੰਟੇ ਗੱਲਬਾਤ ਕੀਤੀ। ਜਦੋਂ ਕਮਲੇਸ਼ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਆਪਣੇ ਕੋਲ ਰੱਖਿਆ ਕਿਰਚ (ਤੇਜਧਾਰ ਹਥਿਆਰ) ਕੱਢ ਲਈ ਅਤੇ ਕਮਲੇਸ਼ ਰਾਣੀ ਦੇ ਪੇਟ ਵਿਚ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਕਈ ਵਾਰ ਹਮਲਾ ਕੀਤਾ।

ਖੂਨ ਨਾਲ ਲੱਥਪੱਥ ਔਰਤ ਉਥੇ ਜ਼ਮੀਨ ‘ਤੇ ਡਿੱਗ ਪਈ। ਕਤਲ ਦੀ ਦੋਸ਼ੀ ਔਰਤ ਕਰੀਬ 9.30 ਵਜੇ ਘਰੋਂ ਨਿਕਲੀ। ਜਦੋਂ ਰਾਤ ਕਰੀਬ 11 ਵਜੇ ਕਮਲੇਸ਼ ਰਾਣੀ ਦੇ ਦੋਵੇਂ ਪੁੱਤਰ ਘਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਦੇਖਿਆ। ਉਸ ਨੂੰ ਸਾਹ ਵੀ ਨਹੀਂ ਆ ਰਿਹਾ ਸੀ, ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਦੋਸ਼ੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ ਕਿ ਬੁੱਧਵਾਰ ਸ਼ਾਮ 7.30 ਵਜੇ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ‘ਚ ਦਾਖਲ ਹੋਈ। ਉਹ ਕਰੀਬ 2 ਘੰਟੇ ਬਾਅਦ 9:30 ਵਜੇ ਬਾਹਰ ਨਿਕਲਦੀ ਹੈ। ਜਦੋਂ ਰਾਤ ਕਰੀਬ 11 ਵਜੇ ਕਮਲੇਸ਼ ਦਾ ਲੜਕਾ ਘਰ ਆਇਆ ਤਾਂ ਉਸ ਨੂੰ ਕਤਲ ਬਾਰੇ ਪਤਾ ਲੱਗਾ।

 

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)

AddThis Website Tools