&NewLine;<p class&equals;"wp-block-paragraph"><strong>ਲੁਧਿਆਣਾ&vert;<&sol;strong> ਸੰਦੀਪ ਕੌਰ ਨੂੰ ਉਸ ਦੇ ਭਰਾ ਨੇ ਪ੍ਰੇਮ ਵਿਆਹ ਕਰਵਾਉਣ ਉਤੇ ਬੇਰਹਿਮੀ ਨਾਲ ਮਾਰ ਦਿੱਤਾ ਸੀ। ਰੈਪਿਡ ਫਾਇਰ ਵਿੱਚ ਸੰਦੀਪ ਕੌਰ ਨੂੰ ਚਾਰ ਗੋਲ਼ੀਆਂ ਲੱਗੀਆਂ। ਇਨ੍ਹਾਂ ਵਿੱਚੋਂ ਦੋ ਗੋਲ਼ੀਆਂ ਉਸ ਦੇ ਸਿਰ ਅਤੇ ਦੋ ਉਸ ਦੇ ਚਿਹਰੇ ’ਤੇ ਲੱਗੀਆਂ। ਚਾਰੇ ਗੋਲ਼ੀਆਂ ਆਰ-ਪਾਰ ਲੰਘ ਗਈਆਂ ਸਨ&comma; ਜਿਸ ਕਾਰਨ ਸੰਦੀਪ ਕੌਰ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਇਹ ਸੀ ਪੂਰਾ ਮਾਮਲਾ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਲੁਧਿਆਣਾ ਦੇ ਪੰਜਪੀਰ ਰੋਡ ਸਥਿਤ ਨਿਗਮ ਕਲੋਨੀ ਵਿੱਚ ਇੱਕ ਨੌਜਵਾਨ ਨੇ ਆਪਣੀ ਭੈਣ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਲੜਕੀ ਨੇ ਡੇਢ ਮਹੀਨਾ ਪਹਿਲਾਂ ਭੱਜ ਕੇ ਵਿਆਹ ਕਰਵਾ ਲਿਆ ਸੀ&comma; ਜਿਸ ਕਾਰਨ ਉਸ ਦਾ ਭਰਾ ਨਾਰਾਜ਼ ਸੀ। ਇਸ ਦੇ ਨਾਲ ਹੀ ਮੁਲਜ਼ਮ ਨੇ ਆਪਣੇ ਜੀਜਾ ਰਵੀ ਕੁਮਾਰ &&num;8216&semi;ਤੇ ਵੀ ਗੋਲ਼ੀ ਚਲਾ ਦਿੱਤੀ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜਦੋਂ ਮੁਲਜ਼ਮ ਨਾਜਾਇਜ਼ ਹਥਿਆਰਾਂ ਸਮੇਤ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਿਹਾ ਸੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਪੋਸਟਮਾਰਟਮ &&num;8216&semi;ਚ ਹੋਇਆ ਖੁਲਾਸਾ- ਗੋਲ਼ੀਆਂ ਬਹੁਤ ਨੇੜਿਓਂ ਚਲਾਈਆਂ ਗਈਆਂ ਸਨ<br><&sol;strong>ਫੋਰੈਂਸਿਕ ਮਾਹਿਰ ਡਾ&period; ਚਰਨਕੰਵਲ&comma; ਡਾ&period; ਹਰਪ੍ਰੀਤ ਅਤੇ ਡਾ&period; ਆਦਿਤਿਆ &&num;8216&semi;ਤੇ ਆਧਾਰਿਤ ਬੋਰਡ ਨੇ ਸਿਵਲ ਹਸਪਤਾਲ ਵਿਖੇ ਸੰਦੀਪ ਕੌਰ ਦਾ ਪੋਸਟਮਾਰਟਮ ਕੀਤਾ &vert; ਇਹ ਗੱਲ ਸਾਹਮਣੇ ਆਈ ਕਿ ਚਾਰ ਗੋਲ਼ੀਆਂ ਚਲਾਈਆਂ ਗਈਆਂ ਸਨ ਅਤੇ ਚਾਰੋਂ ਗੋਲ਼ੀਆਂ ਨੇੜਿਓਂ ਚਲਾਈਆਂ ਗਈਆਂ ਸਨ। ਇਸ ਕਾਰਨ ਚਾਰੇ ਗੋਲ਼ੀਆਂ ਆਰ-ਪਾਰ ਹੋ ਗਈਆਂ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਸੰਦੀਪ ਦੀ ਲਾਸ਼ ਦਾ ਰਵੀ ਦੇ ਪਰਿਵਾਰ ਵਾਲਿਆਂ ਨੇ ਸਖ਼ਤ ਸੁਰੱਖਿਆ ਵਿਚਕਾਰ ਸਸਕਾਰ ਕਰ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਮੁਲਜ਼ਮ ਤਿੰਨ ਦਿਨ ਦੇ ਰਿਮਾਂਡ &&num;8216&semi;ਤੇ<br><&sol;strong>ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੂਰਜ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ&comma; ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕੋਲ ਇੰਨੀ ਵੱਡੀ ਮਾਤਰਾ ਵਿੱਚ ਹਥਿਆਰ ਕਿੱਥੋਂ ਆਏ ਅਤੇ ਗੋਲੀ ਸਿੱਕਾ ਕਿੱਥੋਂ ਆਇਆ। ਪੁਲਿਸ ਮੁਲਜ਼ਮ ਤੋਂ ਲਗਾਤਾਰ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਇਹ ਹਥਿਆਰ ਕਦੋਂ ਅਤੇ ਕਿਸ ਤੋਂ ਖਰੀਦੇ ਸਨ&comma; ਗੋਲ਼ੀਆਂ ਕਿੱਥੋਂ ਅਤੇ ਕਦੋਂ ਖਰੀਦੀਆਂ ਸਨ। ਪੁਲਿਸ ਮੁਲਜ਼ਮ ਸੂਰਜ ਰਾਹੀਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ&comma; ਜਲਦੀ ਹੀ ਮੁਲਜ਼ਮਾਂ ਕੋਲੋਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਰਵੀ ਨੇ ਚੁਕਾਈ<&sol;strong> <strong>ਮਾਲਕ ਦੀ ਧੀ ਨੂੰ ਪਿਆਰ ਕਰਨ ਦੀ ਕੀਮਤ ਚੁਕਾਈ <br><&sol;strong>ਏਡੀਸੀਪੀ 3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸੋਮਾ ਰਿਸ਼ੀ ਨਗਰ ਜ਼ੈੱਡ ਬਲਾਕ ਵਿੱਚ ਪ੍ਰਾਪਰਟੀ ਡੀਲਰ ਹੈ&comma; ਜਿੱਥੇ ਰਵੀ ਕੁਮਾਰ ਫਾਈਨਾਂਸ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਸੋਮਾ ਪ੍ਰਾਪਰਟੀ ਡੀਲਰ ਦੇ ਮਾਲਕ ਭੁਪਿੰਦਰ ਸਿੰਘ ਦੀ ਪੁੱਤਰੀ ਸੰਦੀਪ ਕੌਰ ਨਾਲ ਦੋਸਤੀ ਹੋ ਗਈ। ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ&comma; ਕਿਸੇ ਨੂੰ ਪਤਾ ਹੀ ਨਾ ਲੱਗਾ। ਰਵੀ ਅਤੇ ਸੰਦੀਪ ਕੌਰ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ&comma; ਪਰ ਸੰਦੀਪ ਦੇ ਪਰਿਵਾਰ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 23 ਜੂਨ ਨੂੰ ਦੋਵਾਂ ਨੇ ਘਰੋਂ ਭੱਜ ਕੇ 29 ਜੂਨ ਨੂੰ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਦੋਸ਼ੀ ਸੂਰਜ ਕਾਫੀ ਗੁੱਸੇ &&num;8216&semi;ਚ ਆ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਨੀਵਾਰ ਰਾਤ ਰਵੀ ਅਤੇ ਉਸ ਦੀ ਪਤਨੀ ਸੰਦੀਪ ਕੌਰ ਬਾਈਕ &&num;8216&semi;ਤੇ ਘਰ ਦੇ ਨੇੜੇ ਰੁਕੇ ਸਨ ਤਾਂ ਹੈਲਮੇਟ ਪਹਿਨੇ ਮੁਲਜ਼ਮ ਸੂਰਜ ਵੀ ਉਨ੍ਹਾਂ ਦੇ ਪਿੱਛੇ ਆ ਗਿਆ। ਦੋਵਾਂ ਨੂੰ ਦੇਖ ਕੇ ਉਸ ਨੇ ਤੇਜ਼ੀ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲ਼ੀ ਰਵੀ ਦੇ ਮੂੰਹ ਕੋਲ ਲੱਗੀ ਜਦੋਂਕਿ ਦੂਜੀ ਉਸਦੇ ਮੋਢੇ ਕੋਲ ਲੱਗੀ। ਇਸ ਤੋਂ ਬਾਅਦ ਰਵੀ ਨੇ ਘਰ ਦੇ ਅੰਦਰ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੋਸ਼ੀ ਸੂਰਜ ਵੀ ਘਰ ਦੇ ਅੰਦਰ ਵੜ ਗਿਆ। ਹੈਲਮੇਟ ਪਾ ਕੇ ਅੰਦਰ ਵੜਨ ਤੋਂ ਬਾਅਦ ਦੋਸ਼ੀ ਉਥੇ ਵੀ ਤੇਜ਼ ਫਾਇਰਿੰਗ ਕਰਦਾ ਰਿਹਾ। ਇਸ ਦੌਰਾਨ ਜਦੋਂ ਸੰਦੀਪ ਕੌਰ ਅੱਗੇ ਆਈ ਤਾਂ ਮੁਲਜ਼ਮ ਨੇ ਉਸ ’ਤੇ ਚਾਰ ਤੋਂ ਪੰਜ ਗੋਲ਼ੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਿਆ। ਜਦੋਂ ਰਵੀ ਦੀ ਮਾਂ ਨੇ ਰੌਲ਼ਾ ਪਾਇਆ ਤਾਂ ਮੁਲਜ਼ਮ ਨੇ ਕਿਹਾ ਕਿ ਸੰਦੀਪ ਉਸ ਦੀ ਭੈਣ ਹੈ। ਉਸ ਨੇ ਘਰੋਂ ਭੱਜ ਕੇ ਵਿਆਹ ਕਰਵਾ ਕੇ ਪਰਿਵਾਰ ਦੀ ਇੱਜ਼ਤ ਬਰਬਾਦ ਕੀਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>Note<&sol;strong> &colon; ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;