ਲੁਧਿਆਣਾ | 4 ਦਰਿੰਦਿਆਂ ਨੇ ਨਾਬਾਲਗ ਲੜਕੀ ਨੂੰ ਨਸ਼ਾ ਕਰਵਾਉਣ ਤੋਂ ਬਾਅਦ ਜਬਰ-ਜ਼ਨਾਹ ਕੀਤਾ। ਘਟਨਾ ਨੂੰ ਅੰਜਾਮ ਦਿਵਾਉਣ ਵਾਲੀ ਨਬਾਲਿਗ ਲੜਕੀ ਦੀ ਮਾਸੀ ਦੀ ਵਾਕਫ ਔਰਤ ਸੀ| ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ 15 ਵਰ੍ਹਿਆਂ ਦੀ ਲੜਕੀ ਦੀ ਸ਼ਿਕਾਇਤ ‘ਤੇ ਨਿਊ ਅਜ਼ਾਦ ਨਗਰ ਦੀ ਰਹਿਣ ਵਾਲੀ ਰੀਟਾ ਰਾਣੀ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਰੀਟਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬੱਚੀ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਲੜਕੀ ਆਪਣੀ ਮਾਸੀ ਕੋਲ ਰਹਿ ਰਹੀ ਸੀ। ਉਸਦੀ ਮਾਸੀ ਦੇ ਘਰ ਅਕਸਰ ਰੀਟਾ ਰਾਣੀ ਆਉਂਦੀ ਸੀ| ਦੁਪਹਿਰ ਵੇਲੇ ਰੀਟਾ ਨੇ ਨਾਬਾਲਗ ਬੱਚੀ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ। ਲੜਕੀ ਨੂੰ ਨਸ਼ਾ ਕਰਵਾਉਣ ਤੋਂ ਬਾਅਦ ਔਰਤ ਨੇ 4 ਵਿਅਕਤੀਆਂ ਨੂੰ ਬੁਲਾ ਲਿਆ ਤੇ ਚਾਰਾਂ ਮੁਲਜ਼ਮਾਂ ਨੇ ਵਾਰੀ ਵਾਰੀ ਉਸ ਨਾਲ ਜਬਰ-ਜ਼ਨਾਹ ਕੀਤਾ | ਮਾਮਲੇ ਵਿਚ ਪੁਲਿਸ ਨੇ ਰੀਟਾ ਰਾਣੀ ਨੂੰ ਹਿਰਾਸਤ ਵਿਚ ਲੈ ਕੇ ਬਾਕੀ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ|