ਲੁਧਿਆਣਾ | ਮਾਣਕਵਾਲ ਦੇ ਰਹਿਣ ਵਾਲੇ ਨੌਜਵਾਨ ਨੇ ਪਤਨੀ ਤੋਂ ਪਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ 39 ਸਾਲ ਵੱਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਪਹੁੰਚੀ ਤੇ ਮ੍ਰਿਤਕ ਦੀ ਮਾਂ ਦੇ ਬਿਆਨਾਂ ‘ਤੇ ਪਤਨੀ ਅਮਨਦੀਪ ਕੌਰ ਖ਼ਿਲਾਫ਼ ਜਾਨ ਦੇਣ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ।
ਮਾਂ ਜਸਬੀਰ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਮੈਟਰੀਮੋਨੀਅਲ ਸਾਈਟ ‘ਤੇ ਅਮਨਦੀਪ ਕੌਰ ਨਾਲ ਵਿਆਹ ਦੀ ਗੱਲਬਾਤ ਚੱਲੀ। ਅਮਨਦੀਪ ਕੌਰ ਹਸਪਤਾਲ ‘ਚ ਨਰਸ ਦਾ ਕੰਮ ਕਰਦੀ ਹੈ। ਉਸ ਦੇ ਪੁੱਤਰ ਨੇ ਉਸ ਨਾਲ ਦੂਜਾ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਲੜਾਈ-ਝਗੜਾ ਚਲਦਾ ਰਿਹਾ।
ਭੁਪਿੰਦਰ ਆਪਣੀ ਪਤਨੀ ਤੋਂ ਤੰਗ ਰਹਿਣ ਲੱਗਾ ਅਤੇ ਸ਼ੁੱਕਰਵਾਰ ਨੂੰ ਵੀ ਦੋਹਾਂ ਵਿਚਕਾਰ ਝਗੜਾ ਹੋਇਆ। ਇਸ ਤੋਂ ਬਾਅਦ ਭੁਪਿੰਦਰ ਨੇ ਜਾਨ ਦੇ ਦਿੱਤੀ। ਏ. ਐੱਸ. ਆਈ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੁਧਿਆਣਾ : ਪਤਨੀ ਦੇ ਰੋਜ਼ਾਨਾ ਦੇ ਝਗੜੇ ਤੋਂ ਪ੍ਰੇਸ਼ਾਨ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Related Post