ਲੁਧਿਆਣਾ, 24 ਜਨਵਰੀ | ਇਥੇ ਇੱਕ ਨੇਪਾਲੀ ਡਰਾਈਵਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਨਾਂ ਪ੍ਰਤਾਪ ਸਿੰਘ ਹੈ। ਪ੍ਰਤਾਪ ਪਿਛਲੇ 7 ਦਿਨਾਂ ਤੋਂ ਘਰੋਂ ਲਾਪਤਾ ਸੀ। ਉਨ੍ਹਾਂ ਦੀਆਂ 3 ਬੇਟੀਆਂ ਅਤੇ 2 ਬੇਟੇ ਹਨ।
ਉਹ ਪਿਛਲੇ 27 ਸਾਲਾਂ ਤੋਂ ਸ਼ਹਿਰ ਵਿਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾਇਆ ਸੀ, ਜਿਸ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਤਾਪ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਕਿਦਵਈ ਨਗਰ ਦਾ ਰਹਿਣ ਵਾਲਾ ਹੈ। ਉਹ ਇੱਥੇ 27 ਸਾਲਾਂ ਤੋਂ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ। ਉਹ ਇੱਕ ਕੈਮੀਕਲ ਫੈਕਟਰੀ ਵਿਚ ਕੰਮ ਕਰਦਾ ਸੀ। ਉਹ ਪਹਿਲਾਂ ਵੀ ਕਈ ਵਾਰ ਲਾਪਤਾ ਹੋ ਜਾਂਦਾ ਸੀ ਪਰ 1-2 ਦਿਨਾਂ ਬਾਅਦ ਘਰ ਵਾਪਸ ਆ ਜਾਂਦਾ ਸੀ।
ਹੁਣ 7 ਦਿਨ ਬੀਤ ਚੁੱਕੇ ਸਨ, ਪਿਤਾ ਜੀ ਨੇ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਜਦੋਂ ਜੀਜਾ ਗੋਦਾਮ ਵਿਚ ਮੋਰਟਸਾਈਕਲ ਖੜ੍ਹਾ ਕਰਨ ਗਿਆ ਅਤੇ ਸ਼ਟਰ ਖੋਲ੍ਹਿਆ ਤਾਂ ਦੇਖਿਆ ਕਿ ਪਿਤਾ ਗਲੇ ਵਿਚ ਦੁਪਟਾ ਬੰਨ੍ਹਿਆ ਹੋਇਆ ਸੀ। ਜੀਜਾ ਨੇ ਰੌਲਾ ਪਾ ਕੇ ਸਭ ਨੂੰ ਸੂਚਿਤ ਕੀਤਾ।
ਪਿਤਾ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਘਰ ਵਿਚ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦੇ ਸਨ। ਅਸੀਂ ਪਰਿਵਾਰ ਵਿਚ ਕੁੱਲ 7 ਮੈਂਬਰ ਹਾਂ।
ਘਟਨਾ ਵਾਲੀ ਥਾਂ ਦੀ ਜਾਂਚ ਲਈ ਪਹੁੰਚੇ ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਲਾਸ਼ ਗੋਦਾਮ ਵਿੱਚੋਂ ਬਰਾਮਦ ਕਰ ਲਈ ਗਈ ਹੈ। ਵਿਅਕਤੀ ਫਾਹੇ ਨਾਲ ਲਟਕ ਰਿਹਾ ਸੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ।