ਲੁਧਿਆਣਾ | ਸਾਹਨੇਵਾਲ ਅਧੀਨ ਪੈਂਦੇ ਏਰੀਏ ਵਿਚ 10 ਸਾਲਾ ਮਾਸੂਮ ਬੱਚੀ ਨਾਲ 4 ਨੌਜਵਾਨਾ ਨੇ ਅਸ਼ਲੀਲ ਹਰਕਤਾਂ ਕੀਤੀਆਂ| ਸੂਚਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਨੌਜਵਾਨਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ| ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਵਿਕਾਸ, ਹਸਮੁੱਖ, ਪਰਦੀਪ ਅਤੇ ਅਮਨ ਵਜੋਂ ਹੋਈ ਹੈ।

ਬੱਚੇ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਸ਼ਾਮ ਵੇਲੇ ਉਸ ਦਾ 10 ਸਾਲਾ ਪੁੱਤਰ ਬਹੁਤ ਦੁਖੀ ਸੀ, ਪੁੱਛਣ ‘ਤੇ ਉਸ ਨੇ ਪਿਤਾ ਨੂੰ ਕਿਹਾ ਕਿ ਇਲਾਕੇ ਦੇ 4 ਨੌਜਵਾਨ ਉਸ ਨੂੰ ਕਬੂਤਰ ਦਿਖਾਉਣ ਬਹਾਨੇ ਖਾਲੀ ਪਲਾਟ ਵਿਚ ਲੈ ਗਏ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਰਹੇ| ਥਾਣਾ ਮੁਖੀ ਨੇ ਆਖਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।