ਜਲੰਧਰ | ਜ਼ਿਲ੍ਹੇ ਦੇ 26 (ਟਾਈਪ-2) ਸੇਵਾ ਕੇਂਦਰਾਂ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਹੁਣ ਤੱਕ ਕਾਰਡ ਨਹੀਂ ਬਣਵਾ ਸਕੇ ਤਾਂ ਇਨ੍ਹਾਂ ਕੇਂਦਰਾਂ ਉੱਤੇ ਜਾ ਕੇ ਬਣਵਾਏ ਜਾ ਸਕਦੇ ਹਨ।

ਡੀਸੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਸੇਵਾ ਕੇਂਦਰਾਂ ਵਿੱਚ ਈ-ਕਾਰਡ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 2,62,520 ਪਰਿਵਾਰ ਇਸ ਸਕੀਮ ਅਧੀਨ 5 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦਾ ਲਾਭ ਲੈਣ ਦੇ ਯੋਗ ਹਨ।  ਉਨ੍ਹਾਂ ਲੋਕਾਂ ਨੂੰ ਇਸ ਸਕੀਮ ਅਧੀਨ ਆਪਣਾ ਨਾਮ ਦਰਜ ਕਰਵਾਉਣ ਲਈ ਸੇਵਾ ਕੇਂਦਰਾਂ, ਸੀਐਸਸੀ ਅਤੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਆਪਣਾ ਅਧਾਰ ਕਾਰਡ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ।

ਇੱਥੇ ਬਣਨਗੇ ਕਾਰਡ

  • ਬੀ.ਡੀ.ਪੀ.ਓ ਦਫ਼ਤਰ ਆਦਮਪੁਰ ਨੇੜੇ
  • ਬੱਸ ਸਟੈਂਡ ਅਲਾਵਲਪੁਰ ਨੇੜੇ
  • ਪਟਵਾਰਖਾਨਾ ਫਿਲੌਰ ਦੇ ਪਿਛਲੇ ਪਾਸੇ
  • ਬੱਸ ਸਟੈਂਡ ਨਕੋਦਰ ਦੇ ਪਿਛਲੇ ਪਾਸੇ
  • ਬੜਾ ਪਿੰਡ ਰੋਡ ਗੁਰਾਇਆ
  • ਬਸਤੀ ਮਿੱਠੂ
  • ਭੋਗਪੁਰ
  • ਦੁਸ਼ਹਿਰਾ ਗਰਾਊਂਡ ਸ਼ਾਹਕੋਟ
  • ਈਓਸੀਪੀ ਨੂਰਮਹਿਲ
  • ਗੋਂਸੇ ਮੁਹੱਲਾ, ਨਕੋਦਰ
  • ਗੁਰੂ ਅਮਰਦਾਸ ਕਲੋਨੀ, ਕਰਤਾਰਪੁਰ
  • ਮੇਜਰ ਰੋਹਿਤ ਸ਼ਰਮਾ ਸਰਕਾਰੀ ਸਕੂਲ, ਮਾਡਲ ਟਾਊਨ
  • ਨੇੜੇ ਟਿਊਬਵੈੱਲ ਨੰਬਰ 2 ਗੁਰਾਇਆ
  • ਨਵੀਂ ਸਬਜ਼ੀ ਮੰਡੀ, ਮਕਸੂਦਾਂ
  • ਪਰਮਿੰਦਰ ਹਸਪਤਾਲ ਹੁਸ਼ਿਆਰਪੁਰ ਰੋਡ ਦੇ ਸਾਹਮਣੇ
  • ਫੁੱਲ ਰੋਡ ਲੋਹੀਆਂ
  • ਪ੍ਰਾਇਮਰੀ ਹੈਲਥ ਸੈਂਟਰ ਮਹਿਤਪੁਰ
  • ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਗੜ੍ਹਾ ਰੋਡ
  • ਸੁਵਿਧਾ ਸੈਂਟਰ ਐਸ.ਡੀ.ਐਮ ਦਫ਼ਤਰ ਨਕੋਦਰ
  • ਸੁਵਿਧਾ ਸੈਂਟਰ ਐਸ.ਡੀ.ਐਮ. ਦਫ਼ਤਰ ਫਿਲੌਰ
  • ਆਰ.ਓ.ਬੀ. ਦਮੋਰੀਆ ਪੁਲ ਹੇਠਲੇ ਸੇਵਾ ਕੇਂਦਰ
  • ਪਿੰਡ ਢਿੱਲਵਾਂ ਨੇੜੇ ਐਲੀਮੈਂਟਰੀ ਸਕੂਲ ਪਿੰਡ ਖੁਰਲਾ ਕਿੰਗਰਾ ਰੋਡ
  • ਸਰਕਾਰੀ ਹਾਈ ਸਕੂਲ ਪਿੰਡ ਕੋਟ ਸਾਦਿਕ ਦੇ ਸਾਹਮਣੇ

ਪਿੰਡ ਲੱਦੇਵਾਲੀ ਇਹ ਈ-ਕਾਰਡ ਜਨਰੇਸ਼ਨ ਸੇਵਾਵਾਂ ਜਲਦੀ ਹੀ 26 ਫਰਵਰੀ ਤੋਂ ਟਾਈਪ -3 ਸ਼੍ਰੇਣੀ ਦੇ ਬਾਕੀ 6 ਸੇਵਾ ਕੇਂਦਰਾਂ ਵਿੱਚ ਵੀ ਸ਼ੁਰੂ ਹੋ ਜਾਣਗੀਆਂ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )