ਅੰਮ੍ਰਿਤਸਰ | ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸਰਕਟ ਹਾਊਸ ਵਿੱਚ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਵਾਇਆ।

ਸਾਬਕਾ IPS ਕੁੰਵਰ ਵਿਜੇ ਪ੍ਰਤਾਪ 22 ਸਾਲ ਪੁਲਿਸ ਸਰਵਿਸ ‘ਚ ਰਹੇ ਹਨ। ਆਪ ‘ਚ ਸ਼ਾਮਿਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ‘ਤੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲ ਸਕਦਾ ਤਾਂ ਕਿੱਥੇ ਮਿਲੇਗਾ। ਦੋ ਢਾਈ ਸਾਲ ਵਿੱਚ ਮੈਂ ਰਿਪੋਰਟ ਬਣਾਈ ਪਰ ਉਸ ਨੂੰ ਖਾਰਜ ਕਰਵਾ ਦਿੱਤਾ ਗਿਆ।

ਵਿਜੇ ਪ੍ਰਤਾਪ ਨੇ ਕਿਹਾ ਮੈਂ ਅੰਮ੍ਰਿਤਸਰ ਤੋਂ ਹੀ ਨੌਕਰੀ ਸ਼ੁਰੂ ਕੀਤੀ ਸੀ। ਮੈਂ ਪਟਨਾ ਸਾਹਿਬ ਦੀ ਧਰਤੀ ਤੋਂ ਆ ਕੇ ਇਥੇ ਸੇਵਾ ਕਰ ਰਿਹਾ ਤੇ ਅੱਗੇ ਵੀ ਕਰਦਾ ਰਹਾਂਗਾ। ਅਸੀਂ ਉਸ ਰਾਜਨੀਤੀ ਤੋਂ ਸ਼ੁਰੂਆਤ ਕਰ ਰਹੇ ਹਾਂ ਜਿਹੜੀ ਹਾਲੇ ਤੱਕ ਤੁਸੀਂ ਵੇਖੀ ਨਹੀਂ ਹੈ।

ਦਿੱਲੀ ਚ ਕੇਜਰੀਵਾਲ ਕੋਲ ਸਿਰਫ਼ 40 ਤੋਂ 45 ਫੀਸਦੀ ਪਾਵਰ ਹੈ ਤੇ ਉਹ ਇਨ੍ਹਾਂ ਜਿਆਦਾ ਕੰਮ ਕਰ ਰਿਹਾ ਹੈ। ਪੰਜਾਬ ਵਿੱਚ ਤਾਂ ਸਰਕਾਰ ਕੋਲ ਪੂਰੀ ਪਾਵਰ ਹੁੰਦੀ ਹੈ। ਇਸ ਲਈ ਅਸੀਂ ਇਥੇ ਹੋਰ ਕੰਮ ਕਰਾਂਗੇ।

ਪੰਜਾਬ ਚ ਮਾਫੀਆ ਦਾ ਰਾਜ ਹੋ ਗਿਆ ਹੈ। ਕੁੱਝ ਪਤਾ ਨਹੀਂ ਚਲ ਰਿਹਾ ਕਿਸ ਪਾਰਟੀ ਦੀ ਸਰਕਾਰ ਹੈ ਅਤੇ ਕਿਸ ਪਾਰਟੀ ਦਾ ਰਾਜ ਚਲ ਰਿਹਾ ਹੈ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਰਾਜਨੀਤਿਕ ਪਰਿਵਾਰ ਤੋਂ ਨਹੀਂ ਆਉਂਦੇ। ਅਸੀਂ ਦੇਸ਼ ਸੇਵਾ ਲਈ ਆਏ ਹਾਂ। ਕੁੰਵਰ ਵਿਜੇ ਪ੍ਰਤਾਪ ਨੇ ਗੋਲੀ ਕਾਂਡ ਦੀ ਜਾਂਚ ਕਰਕੇ ਆਰੋਪੀਆਂ ਦਾ ਪਤਾ ਲਗਾਇਆ ਪਰ ਸਾਰਾ ਸਿਸਟਮ ਉਨ੍ਹਾਂ ਦੇ ਖਿਲਾਫ ਹੋ ਗਿਆ। ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਲੋਕਾਂ ਨੂੰ ਬਰਗਾੜੀ ਕਾਂਡ ਦਾ ਇਨਸਾਫ ਮਿਲੇਗਾ।

ਕੇਜਰੀਵਾਲ ਨੇ ਕਿਹਾ ਪੰਜਾਬ ਦੇ ਲੀਡਰ ਕੁੱਤੇ ਬਿੱਲੀਆਂ ਵਾਂਗ ਲੜ ਰਹੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)