ਚੰਡੀਗੜ੍ਹ | ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ 500 ਪਿੰਡਾਂ ਨੂੰ ਸਮਾਰਟ ਬਣਾਇਆ ਜਾਵੇਗਾ। ਹਰੇਕ ਵਿਧਾਨ ਸਭਾ ਹਲਕੇ ਵਿਚ 2-3 ਪਿੰਡਾਂ ਨੂੰ ਸਮਾਰਟ ਬਣਾਇਆ ਜਾਵੇਗਾ। ਇਹਨਾਂ ਪਿੰਡਾਂ ਨੂੰ ਬਿੱਲਕੁਲ ਨਸ਼ਾ ਮੁਕਤ ਵੀ ਕੀਤਾ ਜਾਵੇਗਾ। ਪਿੰਡਾਂ ਵਿਚ ਪੀਣ ਵਾਲਾ ਪਾਣੀ, ਸਿਹਤ ਸਹੂਲਤਾਂ ਤੇ ਖੇਡਾਂ ਦੇ ਸਟੇਡੀਅਮ ਹੋਣਗੇ।

ਮੰਤਰੀ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਨੂੰ ਪਹਿਲਾਂ ਵਰਗਾ ਹੱਸਦਾ-ਵੱਸਦਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ 1 ਅਕਤੂਬਰ ਤੋਂ ਮੁੜ ਪਿੰਡਾਂ ਵਿਚ ਪੰਚਾਇਤ ਜ਼ਮੀਨ ਛੁਡਵਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਕੰਮ ਝੋਨੇ ਦੀ ਵਜਾਈ ਕਰਕੇ ਬੰਦ ਕੀਤਾ ਗਿਆ ਸੀ।