ਸ੍ਰੀ ਮੁਕਤਸਰ ਸਾਹਿਬ | 30 ਲੱਖ ਫਿਰੌਤੀ ਨਾ ਦੇਣ ‘ਤੇ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਅਗਵਾ ਕਰਕੇ ਕਰ ਦਿੱਤਾ ਕਤਲ। 25 ਨਵੰਬਰ ਨੂੰ ਕਿਡਨੈਪ ਕੀਤਾ ਸੀ। ਫਿਲਮੀ ਸਟਾਈਲ ਵਿਚ ਕੀਤਾ ਸੀ ਕਾਰਾ। ਖੇਤਾਂ ਵਿਚ ਦੱਬੀ ਦੱਸੀ ਜਾ ਰਹੀ ਲਾਸ਼। ਘਰ ਵਿਚ ਧਮਕੀ ਭਰੀਆਂ ਚਿੱਠੀਆਂ ਸੁੱਟਦੇ ਸੀ ਕਿ ਫਿਰੌਤੀ ਨਾ ਦਿੱਤੀ ਤਾਂ ਤੁਹਾਡਾ ਮੁੰਡਾ ਮਾਰ ਕੇ ਸੁੱਟ ਦਿਆਂਗੇ। ਕਤਲ ਦੇ ਤਾਰ ਰਾਜਸਥਾਨ ਨਾਲ ਜੁੜੇ ਦੱਸੇ ਜਾ ਰਹੇ ਹਨ। ਨੌਜਵਾਨ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਪੁਲਿਸ ਕਤਲ ਬਾਰੇ ਕੁਝ ਵੀ ਬੋਲਣ ਤੋਂ ਅਜੇ ਭੱਜ ਰਹੀ ਹੈ।
ਧਮਕੀਆਂ ਆਉਂਦੀਆਂ ਸੀ ਕਿ ਜੇ 30 ਲੱਖ ਨਾ ਦਿੱਤੇ ਤਾਂ ਪੁੱਤ ਤੁਹਾਡਾ ਮਰਿਆ ਮਿਲੇਗਾ। ਮੁੱਖ ਮੁਲਜ਼ਮ ਫੜਿਆ ਗਿਆ ਹੈ ਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਲਗਾਤਾਰ ਮੁੰਡੇ ਦੀ ਭਾਲ ਕਰ ਰਹੀ ਸੀ। ਮ੍ਰਿਤਕ ਦਾ ਨਾਂ ਹਰਮਨ ਸਿੰਘ ਦੱਸਿਆ ਜਾ ਰਿਹਾ ਹੈ। ਇਹ ਘਟਨਾ ਪਿੰਡ ਕੋਟਭਾਈ ਦੀ ਹੈ।