ਖੰਨਾ| ਖੰਨਾ ਦੀ ਇਕ ਡਾਂਸਰ ਦੇ ਘਰ ਆ ਕੇ ਉਸਦੇ ਪ੍ਰੇਮੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਡਾਂਸਰ ਨੇ ਆਪਣੇ ਭਰਾ ਅਤੇ ਉਸਦੇ ਦੋ ਦੋਸਤਾਂ ਨਾਲ ਰਲ਼ ਕੇ ਸਬੂਤ ਮਿਟਾਉਣ ਦੇ ਮਕਸਦ ਨਾਲ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਘਟਨਾ ਦੇ 12 ਦਿਨਾਂ ਬਾਅਦ ਪੁਲਿਸ ਦੇ ਸਾਹਮਣੇ ਸੱਚਾਈ ਆਈ ਹੈ। ਜਿਸਦੇ ਚੱਲਦਿਆਂ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਉਤੇ ਡਾਂਸਰ ਸਣੇ ਚਾਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ ਵਿਚ ਦੇਖੋ ਕੀ ਸੀ ਪੂਰਾ ਮਾਮਲਾ