ਬਾਬਾ ਬਕਾਲਾ. ਧਾਰਮਿਕ ਸਮਾਗਮ ਜਿੰਨੇ ਸ਼ਾਂਤਮਈ ਢੰਗ ਨਾਲ ਮਣਾਏ ਜਾਣ ਮਨ ਨੂੰ ਉਨੀ ਹੀ ਤ੍ਰਿਪਤੀ ਮਿਲਦੀ ਹੈ। ਇਸੇ ਤਰਾਂ ਗੁਰੂ ਸਹਿਬਾਨਾਂ ਦੇ ਨਗਰ ਕੀਰਤਨ ਵੀ ਸ਼ਬਦ ਗਾਈਨ ਕਰਦੀਆਂ ਕੱਢੇ ਜਾਣ ਤਾਂ ਸੰਗਤਾਂ ਨੂੰ ਅਲੌਕਿਕ ਨਜਾਰੇ ਦਾ ਸਕੂਨ ਮਿਲੇਗਾ। ਪਰ ਜੇ ਇਹਨਾਂ ਮੌਕੇਆਂ ‘ਤੇ ਪਟਾਕੇ ਚੱਲਣਗੇ ਤਾਂ ਫਿਰ ਸੰਗਤਾਂ ਨੂੰ ਸ਼ਬਦ ਕੀਰਤਨ ਦੀ ਆਵਾਜ਼ ਕਿਵੇਂ ਸੁਣਾਈ ਦੇਵੇਗੀ ਤੇ ਦੂਜੇ ਪਾਸੇ ਕੋਈ ਅਣਸੁਖਾਂਵੀ ਘਟਨਾ ਵੀ ਵਾਪਰ ਸਕਦੀ ਹੈ। ਇਸ ਕਰਕੇ ਧਾਰਮਿਕ ਸਮਾਗਮਾਂ ਦੇ ਮੌਕੇ ਤੇ ਸਰਕਾਰ ਵੱਲੋਂ ਪਟਾਕੇ ਚਲਾਉਣ ਤੇ ਪੂਰੀ ਤਰਾਂ ਪਾਬੰਧੀ ਲਗਾਈ ਜਾਣੀ ਚਾਹੀਦੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖਾਲਸਾ ਸੇਵਕ ਜੱਥਾ ਅਤੇ ਵੈਲਫੇਅਰ ਸੁਸਾਈਟੀ ਰਜਿ. ਕਾਲੇਕੇ ਦੇ ਪ੍ਧਾਨ ਤਰਸੇਮ ਸਿੰਘ ਖਾਲਸਾ, ਹਰਮਿੰਦਰ ਸਿੰਘ ਗਿੱਲ ਕਾਲੇਕੇ ਅਤੇ ਗੁਰਵਿੰਦਰ ਸਿੰਘ ਕਾਲੇਕੇ ਹੋਰਾਂ ਨੇ ਸਾਂਝੇ ਕਰਦੀਆਂ ਕਿਹਾ ਕਿ ਪਿਛਲੇ ਦਿਨੀਂ ਤਰਨਤਾਰਨ ਕੋਲ ਨਗਰ ਕੀਰਤਨ ਮੌਕੇ ਪਟਾਕਿਆਂ ਦੇ ਕਾਰਨ ਵਾਪਰੇ ਭਿਅਨਕ ਹਾਦਸੇ ‘ਚ ਕਈ ਅਨਮੋਲ ਜਾਨਾਂ ਮੌਤ ਦੇ ਮੂੰਹ ਵਿੱਚ ਚਲੀ ਗਈਆਂ। ਵਾਹਿਗੁਰੂ ਵਿਛੜ ਚੁੱਕੇ ਵੀਰਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੇ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।