Bollywood News | ਅਭਿਨੇਤਰੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ 9 ਦਸੰਬਰ ਨੂੰ ਰਾਜਸਥਾਨ ਦੇ ਸਿਕਸ ਸੈਂਸਸ ਫੋਰਟ ਵਿੱਚ ਸੱਤ ਫੇਰੇ ਲਏ ਸਨ।
ਕੈਟ ਤੇ ਵਿੱਕੀ ਨੇ ਹੁਣ ਤੱਕ ਹਲਦੀ, ਮਹਿੰਦੀ, ਸੰਗੀਤ ਦੀਆਂ ਕਈ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਦੋਵੇਂ ਇਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆਏ। ਹੁਣ ਇਹ ਕਪਲ ਆਪਣੇ ਹਨੀਮੂਨ ਤੋਂ ਮੁੰਬਈ ਵਾਪਸ ਪਰਤਿਆ ਹੈ ਤੇ ਦੋਵਾਂ ਨੂੰ ਏਅਰਪੋਰਟ ‘ਤੇ ਦੇਖਿਆ ਗਿਆ।
ਮਸ਼ਹੂਰ ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ‘ਤੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਵਿੱਕੀ ਤੇ ਕੈਟ ਇਕੱਠੇ ਨਜ਼ਰ ਆ ਰਹੇ ਹਨ। ਵਿੱਕੀ ਨੇ ਕੈਟ ਦਾ ਹੱਥ ਫੜਿਆ ਹੋਇਆ ਹੈ ਤੇ ਕਪਲ ਪੈਪਰਾਜ਼ੀ ਲਈ ਪੋਜ਼ ਦੇ ਰਿਹਾ ਹੈ।
ਇਸ ਦੇ ਨਾਲ ਹੀ ਵਿਰਲ ਭਯਾਨੀ ਨੇ ਕੈਟਰੀਨਾ ਤੇ ਵਿੱਕੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਤਸਵੀਰਾਂ ‘ਚ ਕੈਟਰੀਨਾ ਕੈਫ ਪੀਚ ਕਲਰ ਦੇ ਸਲਵਾਰ ਸੂਟ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੈਟ ਲਾਲ ਰੰਗ ਦਾ ਚੂੜਾ, ਮੰਗਲਸੂਤਰ ਤੇ ਸਿੰਦੂਰ ਪਾਈ ਨਜ਼ਰ ਆ ਰਹੀ ਸੀ, ਜਦਕਿ ਵਿੱਕੀ ਨੇ ਕਰੀਮ ਕਲਰ ਦੀ ਕਮੀਜ਼ ਤੇ ਪੈਂਟ ਪਾਈ ਹੋਈ ਹੈ, ਜਿਸ ਵਿੱਚ ਬਹੁਤ ਹੀ ਸਮਾਰਟ ਨਜ਼ਰ ਆ ਰਹੇ ਹਨ। ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸਸ ਫੋਰਟ ‘ਚ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਇਆ ਸੀ।
ਕੈਟ ਤੇ ਵਿੱਕੀ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ”ਸਾਡੇ ਦਿਲਾਂ ਵਿੱਚ ਸਿਰਫ ਪਿਆਰ ਤੇ ਧੰਨਵਾਦ ਹੈ, ਜੋ ਸਾਨੂੰ ਇਸ ਪਲ ਤੱਕ ਲੈ ਕੇ ਆਇਆ ਹੈ। ਤੁਹਾਡੇ ਸਾਰਿਆਂ ਦੇ ਪਿਆਰ ਤੇ ਆਸ਼ੀਰਵਾਦ ਦੀ ਕਾਮਨਾ ਕਰਦੇ ਹਾਂ ਕਿਉਂਕਿ ਅਸੀਂ ਇਕੱਠੇ ਇਸ ਨਵੀਂ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ।”
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ