ਮੁੰਬਈ | ਇਨ੍ਹੀਂ ਦਿਨੀਂ ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਾਰਨ ਹਰ ਪਾਸਿਓਂ ਟ੍ਰੋਲ ਹੋ ਰਹੀ ਹੈ। ਇਨ੍ਹਾਂ ਦਿਨਾਂ ‘ਚ ਉਸ ਦੇ ਖਿਲਾਫ ਬੈਕ ਟੂ ਬੈਕ ਕਈ ਐੱਫਆਈਆਰ ਦਰਜ ਹੋ ਚੁੱਕੀਆਂ ਹਨ, ਜਿਸ ਦਾ ਜਵਾਬ ਉਸ ਨੇ ਬੇਹੱਦ ਬੋਲਡ ਲੁੱਕ ਸ਼ੇਅਰ ਕਰਕੇ ਦਿੱਤਾ ਹੈ।

ਦਰਅਸਲ, ਕੰਗਨਾ ਰਣੌਤ ਨੇ ਇੰਸਟਾਗ੍ਰਾਮ ਦੇ ਆਪਣੇ ਸਟੋਰੀ ਸੈਕਸ਼ਨ ਵਿੱਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਬਲੈਕ ਕਲਰ ਦੀ ਲੈਗਰ ਫੈਬ੍ਰਿਕ ਦੀ ਹਾਈ ਸਲਿਟ ਡਰੈੱਸ ਪਾਈ ਹੋਈ ਹੈ।

ਇਸ ਦੇ ਨਾਲ ਉਸ ਨੇ ਮੈਚਿੰਗ ਨਾਟੇਡ ਬੈਕ ਵਾਲੀ ਇਕ ਬ੍ਰਾਲੈਟ ਪਹਿਨੀ ਹੋਈ ਹੈ। ਕੰਗਨਾ ਹੱਥਾਂ ‘ਚ ਵਾਈਨ ਦਾ ਗਿਲਾਸ ਲੈ ਕੇ ਕਾਫੀ ਬੋਲਡ ਤੇ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਹੈ।

ਇਸ ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ‘ਚ ਲਿਖਿਆ ਹੈ, ”ਨਯਾ ਦਿਨ ਨਵੀਂ ਐੱਫਆਈਆਰ… ਜੇਕਰ ਉਹ ਲੋਕ ਮੈਨੂੰ ਅਰੈਸਟ ਕਰਨ ਆਏ ਤਾਂ ਘਰ ਵਿੱਚ ਮੇਰਾ ਮੂਡ ਕੁਝ ਅਜਿਹਾ ਹੁੰਦਾ ਹੈ।”

ਕੰਗਨਾ ਦੇ ਇਸ ਕੈਪਸ਼ਨ ਤੋਂ ਇਕ ਗੱਲ ਤਾਂ ਸਾਫ ਹੈ ਕਿ ਉਸ ਨੂੰ ਆਪਣੇ ਖਿਲਾਫ ਹੋ ਰਹੀ ਕਾਰਵਾਈ ਤੇ ਲੋਕਾਂ ਦੀ ਆਲੋਚਨਾ ਨਾਲ ਕੋਈ ਫਰਕ ਨਹੀਂ ਪੈਂਦਾ। ਜਾਣਕਾਰੀ ਲਈ ਦੱਸ ਦੇਈਏ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਕੰਗਨਾ ਨੇ ਆਪਣੀ ਇੰਸਟਾ ਸਟੋਰੀ ‘ਤੇ ਆਪਣੇ ਵਿਚਾਰ ਲਿਖੇ ਸਨ।

ਇਸ ਵਿੱਚ ਉਸ ਨੇ ਕਿਹਾ ਸੀ, ”ਖਾਲਿਸਤਾਨੀ ਅੱਤਵਾਦੀ ਅੱਜ ਭਲੇ ਹੀ ਸਰਕਾਰ ਦੇ ਹੱਥ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲੋ। ਇਕੱਲੀ ਮਹਿਲਾ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਜਿਸ ਨੇ ਇਨ੍ਹਾਂ ਲੋਕਾਂ ਨੂੰ ਆਪਣੀ ਜੁੱਤੀ ਹੇਠ ਕੁਚਲ ਦਿੱਤਾ ਸੀ।”

ਇਥੇ ਉਸ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਖਾਲਿਸਤਾਨੀ ਅੰਦੋਲਨ ਦੱਸਿਆ ਸੀ। ਹਾਲ ਹੀ ‘ਚ ਇਸ ਵਿਵਾਦਿਤ ਟਿੱਪਣੀ ਨੂੰ ਲੈ ਕੇ ਕੰਗਨਾ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਖੁਦ ਅਭਿਨੇਤਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਦਿੱਤੀ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਉਹ ਦੇਸ਼ ਦੀ ਅਜ਼ਾਦੀ ਨੂੰ ‘ਭੀਖ’ ਕਹਿਣ ਕਾਰਨ ਕਾਫੀ ਵਿਵਾਦਾਂ ‘ਚ ਘਿਰ ਗਈ ਸੀ।

ਇਸ ਸਭ ਤੋਂ ਇਲਾਵਾ ਉਹ ਆਪਣੇ ਪ੍ਰੋਫੈਸ਼ਨਲ ਫਰੰਟ ‘ਤੇ ਵੀ ਫੋਕਸ ਕਰ ਰਹੀ ਹੈ। ਇਨ੍ਹੀਂ ਦਿਨੀਂ ਉਹ ‘ਧਾਕੜ’, ‘ਤੇਜਸ’, ‘ਟੀਕੂ ਵੈਡਸ ਸ਼ੇਰੂ’ ਅਤੇ ‘ਸੀਤਾ: ਦਿ ਇਨਕਾਰਨੇਸ਼ਨ’ ਵਰਗੀਆਂ ਫਿਲਮਾਂ ‘ਚ ਕੰਮ ਕਰ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ