ਜਲੰਧਰ | ਨਵੋਦਿਆ ਸਕੂਲਾਂ ਵਿਚ ਨੌਕਰੀਆਂ ਨਿਕਲੀਆਂ ਹਨ। ਨਵੋਦਿਆ ਨੇ ਪ੍ਰਿੰਸੀਪਲ, PGT, TGT ਤੇ ਹੋਰ ਕਈ ਵਿਸ਼ਿਆਂ ਦੇ ਅਧਿਆਪਕਾਂ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ।1616 ਅਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਵਿਚ 683 ਸਿਖਲਾਈ ਪ੍ਰਾਪਤ ਗ੍ਰੈਜੂਏਟ, 12 ਪ੍ਰਿੰਸਪੀਲ, 397 ਪੋਸਟ ਗ੍ਰੈਜੂਏਟ ਅਧਿਆਪਕ 181 ਪੀਈਟੀ, ਸੰਗੀਤ ਕਲਾ ਤੇ ਲਾਈਬ੍ਰੇਰੀ ਲਈ ਅਸਾਮੀਆਂ ਹਨ।
ਨੋਟੀਫਿਕੇਸ਼ਨ ਮੁਤਾਬਿਕ ਉਮੀਦਵਾਰਾਂ ਨੇ 2 ਜੁਲਾਈ 2022 ਤੋਂ ਅਸਾਮੀਆਂ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕਿਸੇ ਨੇ ਅਪਲਾਈ ਕਰਨਾ ਹੈ ਤਾਂ ਨਵੋਦਿਆ ਵਿਦਿਆਲਿਆ ਦੀ ਅਧਿਕਾਰਤ ਵੈੱਬਸਾਈਟ navodaya.gov.in ‘ਤੇ ਜਾਣਾ ਪਵੇਗਾ। ਅਪਲਾਈ ਕਰਨ ਦੀ ਆਖਰੀ ਮਿਤੀ 22 ਜੁਲਾਈ 2022 ਹੈ।
ਹੇਠਾਂ ਅਰਜੀਆਂ ਦੀ ਫੀਸ ਦਿੱਤੀ ਗਈ ਹੈ।
ਅਰਜ਼ੀ ਦੀ ਫੀਸ
ਪੀਜੀਟੀ – 1800/-
ਟੀਜੀਟੀ – 1500/-
ਪ੍ਰਿੰਸੀਪਲ – 2000/-
SC/ST/PH – 0/-