ਲੁਧਿਆਣਾ | ਬੀਤੇ ਦਿਨੀਂ ਲੁਧਿਆਣਾ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਜਤਿੰਦਰ ਜਿੰਦੀ ਨਾਮ ਦਾ ਗੈਂਗਸਟਰ ਸੀ.ਆਈ.ਏ. ਪੁਲਿਸ ਤੇ ਕਰਾਸ ਫਾਇਰਿੰਗ ਕਰ ਕੇ ਫਰਾਰ ਹੋ ਗਿਆ ਸੀ, ਜਿਸ ਦੀ ਪੁਸ਼ਟੀ ਲੁਧਿਆਣਾ ਪੁਲਿਸ ਕਮਿਸ਼ਨਰ ਕੋਸਤੁਭ ਸ਼ਰਮਾ ਨੇ ਖੁਦ ਮੀਡੀਆ ਸਾਹਮਣੇ ਕੀਤੀ ਸੀ ਪਰ ਹੁਣ ਇਸ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਦੱਸ ਦੇਈਏ ਕਿ ਜਤਿੰਦਰ ਜਿੰਦੀ ਜਿਸ ਨੂੰ ਪੁਲਿਸ ਗੈਂਗਸਟਰ ਦੱਸ ਰਹੀ ਹੈ, ਨੇ ਇੱਕ ਵੀਡੀਓ ਪੋਸਟ ਫੇਸਬੁੱਕ ‘ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਮੀਡੀਆ ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਨੇ ਪੁਲਿਸ ‘ਤੇ ਗੋਲੀ ਨਹੀਂ ਚਲਾਈ, ਉਸ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਅਸੀਂ ਜਦੋਂ ਜਗਰਾਓਂ ਪੁਲ ਲੁਧਿਆਣਾ ਤੋਂ ਜਲੰਧਰ ਬਾਈ ਪਾਸ ਵੱਲ ਜਾ ਰਹੇ ਸੀ ਤਾਂ ਪੈਟਰੋਲ ਪੰਪ ਦੇ ਕੋਲ ਪੁਲਿਸ ਨੇ ਉਨ੍ਹਾਂ ਦੀ ਗੱਡੀ ਦੇ ਮੂਹਰੇ ਗੱਡੀ ਲਾ ਕੇ ਮੇਰੇ ‘ਤੇ ਪਿਸਤੌਲ ਤਾਣ ਕੇ ਮੈਨੂੰ ਬਾਹਰ ਆਉਣ ਲਈ ਕਿਹਾ ਤਾਂ ਮੈਂ ਡਰ ਗਿਆ ਕਿਉਂਕਿ ਪੁਲਿਸ ਬਿਨਾਂ ਵਰਦੀ ਤੋਂ ਸੀ। ਜਿੰਦੀ ਨੇ ਕਿਹਾ ਕਿ ਮੈਂ ਸੋਚਿਆ ਕਿ ਕੋਈ ਗੈਂਗਸਟਰ ਹੈ ਤਾਂ ਉਸ ਨੇ ਡਰਦਿਆਂ ਨੇ ਗੱਡੀ ਭਜਾ ਲਈ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਜਿੰਦੀ ਗੈਂਗਸਟਰ ਪੁਲਿਸ ‘ਤੇ ਫ਼ਾਇਰਿੰਗ ਕਰ ਕੇ ਫਰਾਰ ਹੋ ਗਿਆ, ਜਿੰਦੀ ਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਕੇ ‘ਤੇ ਜਾ ਕੇ ਇਲਾਕੇ ਦੀ ਸੀਸੀਟੀਵੀ ਫੁਟੇਜ ਚੈਕ ਕੀਤੀ ਜਾਵੇ ਬਿਨ੍ਹਾਂ ਵਜ੍ਹਾ ਮੈਨੂੰ ਬਦਨਾਮ ਨਾ ਕੀਤਾ ਜਾਵੇ।
ਜਗਰਾਓਂ ਪੁਲ ‘ਤੇ ਪੁਲਿਸ ‘ਤੇ ਕਰਾਸ ਫਾਇਰਿੰਗ ਕਰਨ ਵਾਲੇ ਜਿੰਦੀ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਦਿੱਤੀ ਸਫਾਈ : ਕਿਹਾ- ਮੈਂ ਪੁਲਸ ‘ਤੇ ਨਹੀਂ ਚਲਾਈ ਗੋਲੀ
- ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਪੁਲਿਸ ਗਸ਼ਤ ਟੀਮਾਂ ਨਾਲ ਰਾਤ ਸਮੇਂ ਕੀਤੀ ਜਾ ਰਹੀ ਸ਼ਹਿਰ ਦੀ ਸੁਰੱਖਿਆ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
ਜਲੰਧਰ, 15 ਜੂਨ : ਰਾਤ ਸਮੇਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ…
- ਉਦਯੋਗਪਤੀਆਂ ਨੇ ਪੰਜਾਬ ਦੀਆਂ ਪ੍ਰਗਤੀਸ਼ੀਲ ਨੀਤੀਆਂ ਦੀ ਕੀਤੀ ਸ਼ਲਾਘਾ, ਵਿਕਾਸ ਸਬੰਧੀ ਸੂਬੇ ਦੀ ਅਥਾਹ ਸੰਭਾਵਨਾ ‘ਤੇ ਭਰੋਸਾ ਪ੍ਰਗਟਾਇਆ
ਚੰਡੀਗੜ੍ਹ, 10 ਜੂਨ | ਪ੍ਰਮੁੱਖ ਉਦਯੋਗਪਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ…
- “ਫਾਸਟ ਟਰੈਕ ਪੋਰਟਲ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਏਗਾ: ਹੁਣ ‘ਕਾਰੋਬਾਰ ਕਰਨ ਵਿੱਚ ਸੌਖ’ ਕੋਈ ਵਾਅਦਾ ਨਹੀਂ, ਸਗੋਂ ਗਰੰਟੀ: ਅਰਵਿੰਦ ਕੇਜਰੀਵਾਲ
ਐਸ.ਏ.ਐਸ. ਨਗਰ (ਮੋਹਾਲੀ), 10 ਜੂਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ…
- ਐਮਪੀ ਅਰੋੜਾ ਨੇ 70 ਦਿਨਾਂ ਵਿੱਚ ਸ਼ਹਿਰ ਵਿੱਚ ਕੀਤੇ ਗਏ ਵਿਕਾਸ ਕੰਮਾਂ ‘ਤੇ ਪਾਇਆ ਚਾਨਣਾ
ਲੁਧਿਆਣਾ, 10 ਜੂਨ | ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ (ਆਪ)…
- ਲੁਧਿਆਣਾ ਪੱਛਮੀ ਵਿੱਚ ਆਮ ਆਦਮੀ ਪਾਰਟੀ ਲਈ ਜਨਤਕ ਸਮਰਥਨ ਲਗਾਤਾਰ ਵਧ ਰਿਹਾ, ਹਰ ਰੋਜ਼ ਸੈਂਕੜੇ ਲੋਕ ਪਾਰਟੀ ਵਿੱਚ ਹੋ ਰਹੇ ਸ਼ਾਮਲ
ਲੁਧਿਆਣਾ, 10 ਜੂਨ | ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਲਈ ਜਨਤਕ ਸਮਰਥਨ ਲਗਾਤਾਰ…
- ਆਪ ਸਰਕਾਰ ਵੱਲੋਂ ਇਤਿਹਾਸਕ ਫੈਸਲਾ, ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਵੱਡੀ ਰਾਹਤ
ਚੰਡੀਗੜ੍ਹ, 3 ਜੂਨ | ਸੂਬੇ ਵਿੱਚ ਅਨੁਸੂਚਿਤ ਜਾਤੀ (ਐਸ.ਸੀ.) ਭਾਈਚਾਰੇ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ…
- ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ, ਕਈ ਵੱਡੇ ਸਮਾਜਿਕ ਚਿਹਰੇ ਪਾਰਟੀ ਵਿੱਚ ਹੋਏ ਸ਼ਾਮਲ
ਲੁਧਿਆਣਾ, 4 ਜੂਨ | ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ…
- ਮੁੱਖ ਮੰਤਰੀ ਨੇ ਨਵੇਂ ਚੁਣੇ ਗਏ 26 ਯੂਪੀਐਸਸੀ ਅਧਿਕਾਰੀਆਂ ਨੂੰ ਦੇਸ਼ ਭਰ ਵਿੱਚ ਸੂਬੇ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੇ ਦੂਤ ਬਣਨ ਲਈ ਪ੍ਰੇਰਿਆ
ਚੰਡੀਗੜ੍ਹ, 5 ਜੂਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ…
- ਐਮਪੀ ਅਰੋੜਾ ਨੇ ਪੀਏਯੂ ਵਿਖੇ ਸਵੇਰ ਦੀ ਸੈਰ ਵਿੱਚ ਹਿੱਸਾ ਲਿਆ; ਉਪ ਚੋਣ ਪ੍ਰਚਾਰ ਦੌਰਾਨ ਨਿਵਾਸੀਆਂ ਨਾਲ ਗੱਲਬਾਤ ਕੀਤੀ
ਲੁਧਿਆਣਾ, 5 ਜੂਨ | ਰੁੱਝੇ ਹੋਏ ਚੋਣ ਪ੍ਰੋਗਰਾਮ ਦੇ ਬਾਵਜੂਦ, ਰਾਜ ਸਭਾ ਮੈਂਬਰ ਅਤੇ ਲੁਧਿਆਣਾ…
- ਸਰਕਾਰੀ ਸਕੂਲਾਂ ਦੇ 44 ਵਿਦਿਆਰਥੀਆਂ ਨੇ ਆਈ.ਆਈ.ਟੀਜ਼. ਵਿੱਚ ਮਾਰੀ ਐਂਟਰੀ, ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਗਿਣਤੀ ਦੁੱਗਣੀ ਕਰਨ ਦਾ ਟੀਚਾ
ਚੰਡੀਗੜ੍ਹ, 5 ਜੂਨ | ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ…