<p><strong>ਅੰਮ੍ਰਿਤਸਰ&comma; 7 ਜਨਵਰੀ &vert;<&sol;strong> ਪ੍ਰਤਾਪ ਬਾਜ਼ਾਰ ’ਚ ਦਿਨ ਦਿਹਾੜੇ ਇੱਕ ਘਰ ’ਚ ਤਕਰੀਬਨ 70 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਕਿਸੇ ਦੇ ਅੰਤਿਮ ਸਸਕਾਰ ਲਈ ਗਏ ਹੋਏ ਸਨ ਅਤੇ ਪਿੱਛੋਂ ਚੋਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਆਉਂਦਾ ਹੈ ਤੇ ਤਕਰੀਬਨ 70 ਲੱਖ ਦੇ ਗਹਿਣੇ ਲੈ ਕੇ ਚੋਰ ਫ਼ਰਾਰ ਹੋ ਗਿਆ । ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ’ਚੋਂ ਸੋਨਾ ਅਤੇ ਕੈਸ਼ ਗਾਇਬ ਸੀ।<&sol;p>&NewLine;<p>ਇਸ ਮੌਕੇ ’ਤੇ ਘਰ ਦੇ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਉਹ ਸੁਨਿਆਰੇ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ à¨¦à©‡ ਘਰ ’ਚ ਸੋਨੀ ਅਤੇ à¨šà¨¾à¨‚ਦੀ ਦੇ ਗਹਿਣੇ ਪਏ ਸਨ ਤਕਰੀਬਨ 70 ਲੱਖ ਦਾ ਉਹਨਾਂ ਦਾ ਨੁਕਸਾਨ ਹੋਇਆ ਹੈ। ਮਾਲਕ ਨੇ ਦੱਸਿਆ ਕਿ ਚੋਰ ਚੋਰੀ ਕਰ ਕੇ ਜਾਂਦੇ ਹੋਏ ਡੀਵੀਆਰ ਵੀ ਨਾਲ ਲੈ ਗਏ।<&sol;p>&NewLine;<p>ਮੌਕੇ ’ਤੇ ਪਹੁੰਚੀ à¨ªà©à¨²à¨¿à¨¸ ਵੱਲੋਂ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਪੁਲਿਸ ਦੇ ਹੱਥ ਕੁਝ ਸੀਸੀਟੀਵੀ ਫੁਟੇਜ ਵੀ ਲੱਗੀ ਹੈ। ਉਨ੍ਹਾਂ à¨¨à©‡ ਕਿਹਾ ਕਿ ਜਲਦੀ ਹੀ ਅਸੀਂ ਚੋਰ ਨੂੰ ਫੜ ਲਵਾਂਗੇ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;