ਜਲੰਧਰ | ਬੀਤੇ ਕੁਝ ਦਿਨਾਂ ਸੋਸ਼ਲ ਮੀਡੀਆ ‘ਤੇ ਇਕ ਮਹਿਲਾ ਵੱਲੋਂ ਦੁਬਈ ਤੋਂ ਵੀਡੀਓ ਬਣਾ ਕੇ ਭਗਵੰਤ ਮਾਨ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੀ ਹੈ । ਦਰਅਸਲ ਕੰਮ ਦੀ ਤਲਾਸ਼ ‘ਚ ਉਕਤ ਮਹਿਲਾ ਪੰਜਾਬ ਦੇ ਗੁਰਾਇਆ ਨਜ਼ਦੀਕ ਰਹਿਣ ਵਾਲੀ ਮਹਿਲਾ ਏਜੰਟ ਰਾਹੀਂ ਦੁਬਈ ਦਾ ਟੂਰਿਸਟ ਵੀਜ਼ਾ ਲਵਾ ਕੇ ਦੁਬਈ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਏਜੰਟ ਉਸ ਮਹਿਲਾ ਨੂੰ ਕਿਸੀ ਕੰਪਨੀ ਅੱਗੇ ਵੇਚ ਕੇ ਨਿਕਲ ਜਾਂਦਾ ਹੈ ।

ਮਹਿਲਾ ਅਤੇ ਉਸ ਦੇ ਪਰਿਵਾਰ ਦਾ ਆਰੋਪ ਹੈ ਕਿ ਚਮਕੌਰ ਸਿੰਘ ਨਾਮ ਦੇ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਸ ਨੇ ਕੰਮ ‘ਤੇ ਲਗਵਾਉਣ ਦਾ ਲਾਲਚ ਦੇ ਕੇ ਉਸ ਦਾ ਸੌਦਾ ਕਰ ਦਿੱਤਾ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਨਜ਼ਦੀਕੀ ਥਾਣੇ ‘ਚ ਕਰਵਾ ਦਿੱਤੀ ਹੈ ਪਰ ਪਰਿਵਾਰ ਇਸ ਕਦਰ ਡਰਿਆ ਹੋਇਆ ਹੈ ਕਿ ਉਨ੍ਹਾਂ ਨੇ ਮੀਡੀਆ ਅਤੇ CM ਭਗਵੰਤ ਮਾਨ ਨੂੰ ਅਰਜ਼ੀ ਲਿਖ ਕੇ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ।

ਹੇਠਾਂ ਪੜ੍ਹੋ ਪੀੜਤ ਪਰਿਵਾਰ ਵਲੋਂ ਲਿਖੀ ਅਰਜ਼ੀ

ਮਾਣਯੋਗ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ, ਪੰਜਾਬ

ਵਿਸ਼ਾ-

ਦਰਖਾਸਤ ਬਰਖਿਲਾਫ ਦੋਸ਼ੀ ਏਜੰਟ ਚਮਕੌਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਚੱਕ ਬਾਮਣੀਆਂ, ਸ਼ਾਹਕੋਟ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ, ਪੰਜਾਬ, ਦਾ ਰਹਿਣ ਵਾਲਾ ਹਾਂ। ਦਰਖਾਸਤ ਕਰਤਾ ਦੀ ਪਤਨੀ ਨੂੰ ਦੁਬਈ ਦੇਸ਼ ਦੇ ਵਰਕ ਪਰਮਿਟ ਦੇ ਬੇਸ ‘ਤੇ ਭੇਜਣ ਦਾ ਝਾਂਸਾ ਦੇ ਕੇ 1,17,000/- ਰੁਪਏ ਲੈ ਕੇ ਬਿਨਾਂ ਵੀਜ਼ੇ ਤੋਂ ਦਰਖਾਸਤ ਕਰਤਾ ਦੀ ਪਤਨੀ ਨੂੰ ਵਿਦੇਸ਼ ਭੇਜਣ ਤੇ ਉੱਥੇ ਨਾ ਤਾਂ ਕੀਤੇ ਵਾਅਦੇ ਅਨੁਸਾਰ ਕੰਮ ‘ਤੇ ਨਾ ਲਗਵਾਉਣ ਅਤੇ ਚਲਾਕੀ ਨਾਲ ਪੈਸ ਠੱਗਣ ਬਾਬਤ 971518-7099297 30 ਦਰਖਾਸਤ

ਸ਼੍ਰੀ ਮਾਨ ਜੀ,

ਬੇਤਨੀ ਹੈ ਕਿ ਮੈਂ ਸ਼ਿੰਦਰਪਾਲ ਪੁੱਤਰ ਬਚਨਾ ਰਾਮ ਵਾਸੀ ਪਿੰਡ ਗੁੜੇ, ਤਹਿਸੀਲ ਫਿਲੌਰ, ਜ਼ਿਲਾ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਹੇਠ ਲਿਖੇ ਅਨੁਸਾਰ ਬਿਆਨ ਕਰਦਾ ਹਾਂ ਕਿ

  1. ਇਹ ਕਿ ਮੈਂ ਉਕਤ ਪਤੇ ਦਾ ਪੱਕਾ ਵਸਨੀਕ ਹਾਂ |
  2. ਇਹ ਕਿ ਮੈਂ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਪਾਸ ਛੇਵੇਂ ਮਹੀਨੇ ਨੂੰ ਆਪਣੀ ਪਤਨੀ ਗੁਰਪ੍ਰੀਤ ਕੌਰ ਦੀ ਦੁਬਈ ਭੇਜਣ ਵਾਸਤੇ ਫਾਇਲ ਲਗਾਈ ਸੀ। ਇਹ ਕਿ ਮੇਰੀ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨਾਲ ਗੱਲ-ਬਾਤ ਫੋਨ ਰਾਹੀਂ ਹੋਈ ਸੀ, ਜੋ ਕਿ ਉਕਤ ਦੋਸ਼ੀ ਏਜੰਟ ਦੀ ਪਤਨੀ ਪਰਮਜੀਤ ਕੌਰ ਨੇ ਕਰਵਾਈ ਸੀ।
  3. ਇਹ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਮੇਰੇ ਨਾਲ ਫੋਨ ‘ਤੇ ਗੱਲ ਕਰਦੇ ਹੋਏ ਮੈਨੂੰ ਕਿਹਾ ਸੀ ਕਿ ਉਹ ਮੇਰੀ ਪਤਨੀ ਗੁਰਪ੍ਰੀਤ ਕੌਰ ਦਾ ਇੱਕ ਮਹੀਨੇ ਦੇ ਵਿੱਚ-ਵਿੱਚ ਦੁਬਈ ਦੇਸ਼ ਦਾ ਵੀਜਾ ਲੱਗਵਾ ਦੇਵੇਗਾ ਤੇ ਉੱਥੇ ਉਹ ਉਸ ਨੂੰ ਕੰਮ ‘ਤੇ ਵੀ ਲੱਗਵਾ ਕੇ ਦੇਵੇਗਾ। ਇਹ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਮੇਰੀ ਪਤਨੀ ਗੁਰਪ੍ਰੀਤ ਕੌਰ ਦੀ ਦੁਬਈ ਦੇਸ਼ ਦੀ ਫਾਇਲ ਲਗਾਉਣ ਲਈ 17,000/- ਰੁਪਏ ਲਏ ਸੀ।
  4. ਇਹ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਤੋਂ ਫਾਇਲ ਲਗਾਉਣ ਪਿਛੇ ਮੇਰੀ ਪਤਨੀ ਗੁਰਪ੍ਰੀਤ ਕੌਰ 03-07-2022 ਨੂੰ ਦੁਬਈ ਚਲੀ ਗਈ ਸੀ। ਇਹ ਕਿ ਜਦੋਂ ਉਹ ਦੁਬਈ ਚੱਲੀ ਗਈ ਤਾਂ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਉਸ ਦੀ ਨਾ ਤਾਂ ਕਿਥੇ ਨੌਕਰੀ ਲਗਾ ਕੇ ਦਿੱਤੀ ਅਤੇ ਨਾ ਹੀ ਉਸ ਦੀ ਕਿਸੇ ਤਰ੍ਹਾਂ ਦੀ ਸਹਾਇਤਾ ਕੀਤੀ। ਇਹ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਇਸ ਵਕਤ ਦੁਬਈ ਵਿੱਚ ਰਹਿ ਰਿਹਾ ਹੈ ਤੇ ਉੱਥੇ ਹੀ ਕੰਮ ਕਰਦਾ ਹੈ । ਉੱਥੇ ਉਸ ਦੀ ਆਈ.ਡੀ. ਦਾਰਾ ਸਿੰਘ ਪੁੱਤਰ ਕਰਨੈਲ ਸਿੰਘ ਦੇ ਨਾਮ ਨਾਲ ਰਹਿ ਰਿਹਾ ਹੈ।
  5. ਇਹ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਕਿਹਾ ਕਿ ਮੈਨੂੰ 1,00,000/- ਰੁਪਏ ਭੇਜ ਦਿਓ ਤੇ ਮੈਂ ਤੇਰੀ ਪਤਨੀ ਗੁਰਪ੍ਰੀਤ ਕੌਰ ਨੂੰ 04-09-2022 ਵਾਪਿਸ ਭੇਜ ਦੇਵਾਂਗਾ ਪਰ ਉਸ ਨੇ ਪੈਸੇ ਲੈਣ ਤੋਂ ਬਾਅਦ ਮੇਰੀ ਪਤਨੀ ਗੁਰਪ੍ਰੀਤ ਕੌਰ ਨੂੰ ਵਾਪਿਸ ਨਹੀਂ ਭੇਜਿਆ। ਇਹ ਕਿ ਮੈਂ 25-08-2022 ਨੂੰ ਮੈਂ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੂੰ 1,00,000/- ਰੁਪਏ ਭੇਜ ਦਿੱਤੇ ਪਰ ਉਸ ਨੇ ਮੇਰੀ ਪਤਨੀ ਗੁਰਪ੍ਰੀਤ ਕੌਰ ਨੂੰ ਵਾਪਿਸ ਨਹੀਂ ਭੇਜਿਆ।
  6. ਇਹ ਕਿ ਜਦੋਂ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਪੈਸੇ ਲੈਣ ਤੋਂ ਬਾਅਦ ਮੇਰੀ ਪਤਨੀ ਗੁਰਪ੍ਰੀਤ ਕੌਰ ਨੂੰ ਭਾਰਤ ਵਾਪਿਸ ਨਾ ਭੇਜਿਆ ਤਾਂ ਗੁਰਪ੍ਰੀਤ ਕੌਰ ਦੀ ਭੈਣ ਨਰਿੰਦਰ ਕੁਮਾਰੀ ਨੇ ਉਕਤ ਦੇਬੀ ਏਜੰਟ ਚਮਕੌਰ ਸਿੰਘ ਨੂੰ ਫੋਨ ਕੀਤਾ ਤੇ ਕਿਹਾ ਮੇਰੀ ਭੈਣ ਨੂੰ ਹੁਣ ਵਾਪਿਸ ਭੇਜ ਦਿਓ ਤੇ ਉਸ ਨੇ ਮੈਨੂੰ ਕਿਹਾ ਕਿ ਦੁਬਈ ਦੇ 13 ਹਜ਼ਾਰ ਦਰਹਾਮ ਦੇ ਹਿਸਾਬ ਨਾਲ ਪੈਸੇ ਦਿਓ ਫਿਰ ਤੇਰੀ ਭੈਣ ਗੁਰਪ੍ਰੀਤ ਕੌਰ ਨੂੰ ਅਸੀਂ ਭਾਰਤ ਵਾਪਿਸ ਭੇਜਾਂਗਾ। ਇਹ ਕਿ ਗੁਰਪ੍ਰੀਤ ਕੌਰ ਦੇ ਮਾਤਾ-ਪਿਤਾ ਨੇ ਬਲਵੰਤ ਸਿੰਘ ਸ਼ਾਹੀ ਤੋਂ ਮਦਦ ਲਈ।
  7. ਇਹ ਕਿ ਏਲੈਨ ਤਫਦੀਸ਼ ਸਰਕਾਰੀ ਏਜੰਸੀ ਵਿੱਚ ਜਦੋਂ ਅਸੀਂ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਬਾਰੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਦੁਬਈ ਵਿੱਚ ਕੰਮ ਕਰਨ ਗਿਆ ਹੈ ਤੇ ਉੱਥੇ (ਦੁਬਈ) ਉਸ ਦਾ ਨਾਮ ਦਾਰਾ ਸਿੰਘ ਪੁੱਤਰ ਕਰਨੈਲ ਸਿੰਘ ਹੈ।

ਮੇਹਰਬਾਨੀ ਕਰ ਕੇ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਨੇ ਮੇਰੀ ਪਤਨੀ ਨੂੰ ਦੁਬਈ ਵਿੱਚ ਬਿਨਾਂ ਵੀਜ਼ੇ ਤੋਂ ਭੇਜਿਆ ਹੋਇਆ ਹੈ, ਜੇਕਰ ਉਸ ਨੂੰ ਵਾਪਿਸ ਨਹੀਂ ਭੇਜਿਆ ਗਿਆ ਤਾਂ ਉਸ ਨੂੰ ਜੇਲ ਹੋ ਜਾਵੇਗੀ। ਇਹ ਕਿ ਮੈਂ ਗਰੀਬ ਹਾਂ ਤੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹਾਂ ਕਿਰਪਾ ਕਰ ਕੇ ਮੇਰੀ ਸਥਿਤੀ ਨੂੰ ਦੇਖਦੇ ਹੋਏ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਪਤਨੀ ਗੁਰਪ੍ਰੀਤ ਕੌਰ ਨੂੰ ਵਾਪਿਸ ਭੇਜਿਆ ਜਾਵੇ। ਇਸ ਬਾਬਤ ਤਫਤੀਸ਼ ਪ੍ਰੈੱਸ ਵਿੱਚ ਵੀ ਕੀਤੀ ਜਾਵੇ ਜੀ।

30-12-2022

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ

ਸ਼ਿੰਦਰਪਾਲ ਪੁੱਤਰ ਬਚਨਾ ਰਾਮ ਵਾਸੀ ਪਿੰਡ ਗੁੜੇ, ਤਹਿਸੀਲ ਫਿਲੌਰ, ਜ਼ਿਲਾ ਜਲੰਧਰ, ਪੰਜਾਬ