<p><strong>ਜਲੰਧਰ&comma; 11 ਦਸੰਬਰ&vert; ਜਲੰਧਰ<&sol;strong> &&num;8216&semi;ਚ ਲੁੱਟ-ਖੋਹ ਦੀਆਂ ਵਾਰਦਾਤਾਂ &&num;8216&semi;ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਸੋਢਲ ਗੇਟ ਨੇੜੇ ਮਥੁਰਾ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਤੜਕੇ ਬਾਈਕ ਸਵਾਰ ਗੰਨ ਪੁਆਇੰਟ &&num;8216&semi;ਤੇ ਜਨਰਲ ਸਟੋਰ ਦੇ ਮਾਲਕ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ।<&sol;p>&NewLine;<p>ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਸਵੇਰੇ 6&period;40 ਵਜੇ ਦੁਕਾਨ ਖੋਲ੍ਹੀ ਸੀ। ਇਸ ਦੌਰਾਨ 7&period;10 ਵਜੇ ਬਾਈਕ ਸਵਾਰ ਦੋ ਵਿਅਕਤੀ ਗੰਨ ਪੁਆਇੰਟ &&num;8216&semi;ਤੇ ਦੁਕਾਨ &&num;8216&semi;ਚ ਦਾਖਲ ਹੋ ਗਏ। ਇਸ ਦੌਰਾਨ ਉਕਤ ਲੁਟੇਰਿਆਂ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਨਕਦੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।<&sol;p>&NewLine;<p>ਪੀੜਤ ਵਿਨੋਦ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਗਰਾਹੀ 19 ਹਜ਼ਾਰ ਰੁਪਏ ਅਤੇ ਅੱਜ ਸਵੇਰੇ ਉਸ ਕੋਲ 2300 ਰੁਪਏ ਬਾਕੀ ਸਨ। ਉਕਤ ਲੁਟੇਰੇ ਬੰਦੂਕ ਦੀ ਨੋਕ &&num;8216&semi;ਤੇ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਜਾਂਦੇ ਸਮੇਂ ਲੁਟੇਰੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ &&num;8216&semi;ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ &&num;8216&semi;ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;