ਜਲੰਧਰ | ਸੰਤੋਸ਼ੀ ਨਗਰ ਨੇੜੇ ਸਥਿਤ ਗਾਂਧੀ ਨਗਰ ਦੀ ਗਰਾਊਂਡ ਦੀਆਂ ਝਾੜੀਆਂ ‘ਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਨੌਜਵਾਨ ਰੱਖੜੀ ਵਾਲੇ ਦਿਨ ਤੋਂ ਹੀ ਘਰੋਂ ਲਾਪਤਾ ਸੀ।
ਹਾਲਾਂਕਿ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ, ਜਿਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ। ASI ਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਾਦਲ ਸਿੰਘ ਰਿੰਕੂ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਰਿੰਕੂ ਸਕੂਲ ਵਿੱਚ ਪਹਿਲਵਾਨੀ ਕਰਦਾ ਸੀ ਪਰ ਕੁਝ ਸਾਲਾਂ ਤੋਂ ਬੁਰੀ ਸੰਗਤ ਵਿੱਚ ਪੈਣ ਕਾਰਨ ਉਹ ਨਸ਼ੇ ਕਰਨ ਲੱਗ ਪਿਆ, ਜਿਸ ਕਾਰਨ ਪਰਿਵਾਰ ਕਾਫੀ ਪ੍ਰੇਸ਼ਾਨ ਸੀ।
ਰਿੰਕੂ ਦੀਆਂ ਬੁਰੀਆਂ ਆਦਤਾਂ ਕਾਰਨ ਉਸ ਨੂੰ ਰਾਜਸਥਾਨ ਦੇ ਇਕ ਸੈਂਟਰ ‘ਚ ਇਲਾਜ ਲਈ ਭੇਜਿਆ ਗਿਆ ਸੀ। ਕਰੀਬ 4 ਮਹੀਨੇ ਉਥੇ ਰਹਿਣ ਤੋਂ ਬਾਅਦ ਰੱਖੜੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਉਹ ਆਇਆ ਸੀ।
ਰੱਖੜੀ ਬੰਨ੍ਹਵਾਉਣ ਤੋਂ ਬਾਅਦ ਉਹ ਕਿਸੇ ਦੀ ਐਕਟਿਵਾ ਲੈ ਕੇ ਘਰੋਂ ਨਿਕਲ ਗਿਆ। ਰਾਤ ਨੂੰ ਘਰ ਨਾ ਪਹੁੰਚਣ ‘ਤੇ ਪਰਿਵਾਰ ਨੂੰ ਚਿੰਤਾ ਹੋਈ ਤਾਂ ਉਨ੍ਹਾਂ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਘਰ ਪਤਾ ਕੀਤਾ। ਇੰਨਾ ਹੀ ਨਹੀਂ, ਉਹ ਵੀਰਵਾਰ ਨੂੰ ਥਾਣਾ ਰਾਮਾ ਮੰਡੀ ‘ਚ ਸ਼ਿਕਾਇਤ ਵੀ ਦਰਜ ਕਰਵਾ ਕੇ ਆਏ।
ਸ਼ਿਕਾਇਤ ਦਰਜ ਕਰਵਾਉਣ ਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਨੂੰ ਥਾਣੇ ਤੋਂ ਫੋਨ ਆਇਆ ਕਿ ਗਾਂਧੀ ਨਗਰ ਦੀ ਕ੍ਰਿਕਟ ਗਰਾਊਂਡ ਵਿੱਚ ਪਹੁੰਚੋ, ਜਦੋਂ ਉਥੇ ਪੁੱਜੇ ਤਾਂ ਆਪਣੇ ਪੁੱਤ ਦੀ ਲਾਸ਼ ਵੇਖ ਕੇ ਹੱਕੇ-ਬੱਕੇ ਰਹਿ ਗਏ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।