<p><strong>ਜਲੰਧਰ&comma; 13 ਨਵੰਬਰ &vert;<&sol;strong> ਸਾਬਕਾ ਕੌਂਸਲਰ ਦੇ ਘਰ &&num;8216&semi;ਚ ਚੋਰਾਂ ਨੇ ਦਾਖਲ ਹੋ ਕੇ ਔਰਤ ਦੀ ਸੋਨੇ ਦੀ ਚੇਨ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਹ ਘਟਨਾ ਰਾਮਾਮੰਡੀ ਦੇ ਨਿਊ ਅਰਜੁਨ ਸਿੰਘ ਨਗਰ ਵਿਚ ਵਾਪਰੀ&comma; ਜਿਸ ਤੋਂ ਬਾਅਦ ਸਾਬਕਾ ਕੌਂਸਲਰ ਨੇ ਰਾਮਾਮੰਡੀ ਥਾਣੇ ਵਿਚ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ&comma; ਜਿਸ ਵਿਚ ਮੁਲਜ਼ਮ ਘਰ ਵਿਚ ਦਾਖ਼ਲ ਹੋ ਕੇ ਸੋਨੇ ਦੀ ਚੇਨ ਖੋਹਦੇ ਨਜ਼ਰ ਆ ਰਹੇ ਹਨ।<&sol;p>&NewLine;<p>ਇਹ ਘਟਨਾ ਸਾਬਕਾ ਕੌਂਸਲਰ ਨਿਰਮਲ ਸਿੰਘ ਉਰਫ਼ ਨਿੰਮਾ ਦੇ ਘਰ ਉਸ ਦੀ ਭਰਜਾਈ ਨਾਲ ਵਾਪਰੀ। ਮੁਲਜ਼ਮਾਂ ਵਿੱਚੋਂ ਇੱਕ ਬਾਈਕ ’ਤੇ ਬਾਹਰ ਖੜ੍ਹਾ ਸੀ ਅਤੇ ਦੂਜੇ ਅੱਧਖੜ ਉਮਰ ਦੇ ਲੁਟੇਰੇ ਨੇ ਘਰ ਦੇ ਅੰਦਰੋਂ ਪੀੜਤ ਕਮਲਜੀਤ ਕੌਰ ਦੀ ਸੋਨੇ ਦੀ ਚੇਨ ਲੁੱਟ ਲਈ&comma; ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਹੁਣ ਪੁਲਿਸ ਸੀਸੀਟੀਵੀ ਦੇ ਆਧਾਰ &&num;8216&semi;ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਸੰਤੋਖਪੁਰਾ ਦੇ ਰਸਤੇ ਲੰਮਾ ਪਿੰਡ ਚੌਕ ਵੱਲ ਭੱਜ ਗਏ।<&sol;p>&NewLine;<p>ਨਿਊ ਅਰਜਨ ਸਿੰਘ ਨਗਰ ਦੀ ਰਹਿਣ ਵਾਲੀ ਕਮਲਜੀਤ ਕੌਰ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਇੱਕ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਹੀ ਸੀ। ਉਦੋਂ ਬਾਈਕ ਸਵਾਰ ਦੋ ਨੌਜਵਾਨ ਉਸ ਦੇ ਘਰ ਦੇ ਸਾਹਮਣੇ ਮੋਬਾਈਲ ਦੀ ਦੁਕਾਨ ਨੇੜੇ ਅਚਾਨਕ ਰੁਕ ਗਏ। ਇੱਕ ਬਜ਼ੁਰਗ ਆਪਣੇ ਬਾਈਕ ਤੋਂ ਉਤਰ ਕੇ ਗਲੀ ਦੇ ਰੇਹੜੀ ਵਾਲੇ ਤੋਂ ਕੁਝ ਦੂਰੀ &&num;8216&semi;ਤੇ ਖੜ੍ਹਾ ਸੀ। ਕਮਲਜੀਤ ਸਬਜ਼ੀ ਲੈ ਕੇ ਵਾਪਸ ਘਰ ਚਲੀ ਗਈ। ਸੜਕ ਖਾਲੀ ਦੇਖ ਕੇ ਚੋਰ ਨੇ ਘਰ ਦਾ ਦਰਵਾਜ਼ਾ ਖੜਕਾਇਆ।<&sol;p>&NewLine;<p>ਕਮਲਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਬਜ਼ੁਰਗ ਖੜ੍ਹਾ ਕਿਸੇ ਦਾ ਪਤਾ ਪੁੱਛ ਰਿਹਾ ਸੀ। ਬਜ਼ੁਰਗ ਨੂੰ ਦੇਖ ਕੇ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਕਤ ਵਿਅਕਤੀ ਗੱਲਾਂ ਕਰਦੇ ਹੋਏ ਘਰ ਅੰਦਰ ਵੜ ਗਿਆ। ਉਸ ਨੇ ਆਲੇ-ਦੁਆਲੇ ਦੇਖਿਆ ਅਤੇ ਉਸ ਨੂੰ ਧੱਕਾ ਦੇ ਕੇ ਉਸ ਦੇ ਗਲੇ &&num;8216&semi;ਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਬਾਹਰ ਖੜ੍ਹੇ ਨੌਜਵਾਨ ਦੇ ਪਿੱਛੇ ਬੈਠ ਕੇ ਘਰੋਂ ਭੱਜ ਗਿਆ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;