ਮੋਗਾ/ਜਲੰਧਰ|ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ 10 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਗਾ ਪੁਲਸ ਵਲੋਂ ਉਸ ਨੂੰ ਬਾਘਾਪੁਰਾਣਾ ਅਦਾਲਤ ਚ ਪੇਸ਼ ਕੀਤਾ, ਜਿਥੇ ਜਲੰਧਰ ਦੀ ਪੁਲਸ ਨੂੰ ਲਾਰੈਂਸ ਦੀ ਟ੍ਰਾਜ਼ਿਟ ਰਿਮਾਂਡ ਦਿੱਤਾ ਗਿਆ। ਜਲੰਧਰ ਪੁਲਸ ਉਸ ਨੂੰ ਜਲੰਧਰ ਦੀ ਅਦਾਲਤ ਚ ਪੇਸ਼ ਕਰ ਕੇ ਉਸ ਦੀ ਰਿਮਾਂਡ ਲਵੇਗੀ। ਦੱਸ ਦਾਈਏ ਕਿ ਸਿਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਹੈ ਲਾਰੈਂਸ ਬਿਸ਼ਨੋਈ। ਇਸ ਨੇ ਹੀ ਗੈਂਗਸਟਰਾਂ ਨੂੰ ਸਿਧੂ ਦੇ ਕਤਲ ਲਈ ਹਥਿਆਰ ਅਤੇ ਮਦਦ ਮੁਹਇਆ ਕਰਵਾਈ ਸੀ।