<p><strong>ਜਲੰਧਰ&comma; 14 ਨਵੰਬਰ &vert;<&sol;strong> ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਦੇਰ ਰਾਤ ਸ੍ਰੀਨਗਰ ਜਾ ਰਹੇ ਟਰੱਕ ਦੀ ਲਪੇਟ &&num;8216&semi;ਚ ਆਉਣ ਨਾਲ ਮੈਡੀਕਲ ਸਟੋਰ ਦੇ ਮਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੌਰਵ ਦੂਆ &lpar;42&rpar; ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ&comma; ਜਿਸ ਦੀ ਦੇਰ ਰਾਤ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹਰਨਾਮਦਾਸਪੁਰ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।<&sol;p>&NewLine;<p>ਥਾਣਾ ਡਵੀਜ਼ਨ ਨੰਬਰ-4 ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਦੇਰ ਰਾਤ ਵਾਪਰਿਆ। ਸੌਰਵ ਪਹਿਲਾਂ ਮਕਦੂਮਪੁਰਾ ਵਿਚ ਰਹਿੰਦਾ ਸੀ ਪਰ ਹੁਣ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਕੈਂਟ ਵਿਚ ਸ਼ਿਫਟ ਹੋ ਗਿਆ ਸੀ। ਉਹ ਪਿਛਲੇ 6 ਮਹੀਨਿਆਂ ਤੋਂ ਉੱਥੇ ਰਹਿ ਰਿਹਾ ਸੀ। ਰਾਤ ਕਰੀਬ 10 ਵਜੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਉਕਤ ਥਾਂ ’ਤੇ ਹਾਦਸਾ ਵਾਪਰ ਗਿਆ ਹੈ&comma; ਜਿਸ ਤੋਂ ਬਾਅਦ ਐਸ&period;ਐਚ&period;ਓ ਆਪਣੀ ਟੀਮ ਨਾਲ ਮੌਕੇ &&num;8216&semi;ਤੇ ਪਹੁੰਚੇ।<&sol;p>&NewLine;<p>ਹਾਦਸਾ ਇੰਨਾ ਭਿਆਨਕ ਸੀ ਕਿ ਸੌਰਵ ਦੇ ਸਰੀਰ ਦੇ ਕਈ ਹਿੱਸੇ ਹੋ ਗਏ। ਜਦੋਂ ਟਰੱਕ ਉਨ੍ਹਾਂ ਦੇ ਉਪਰੋਂ ਲੰਘਿਆ ਤਾਂ ਉਨ੍ਹਾਂ ਦੇ ਸਰੀਰ ਦੇ ਅੰਗ ਦੂਰ-ਦੂਰ ਤੱਕ ਪਏ ਸਨ। ਅਜਿਹੇ &&num;8216&semi;ਚ ਪੁਲਿਸ ਨੇ ਉਕਤ ਅੰਗਾਂ ਨੂੰ ਇਕ ਲਿਫਾਫੇ &&num;8216&semi;ਚ ਇਕੱਠਾ ਕਰ ਕੇ ਲਾਸ਼ ਸਮੇਤ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ ਦੀ ਸੂਚਨਾ ਦੇਰ ਰਾਤ ਹੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਉਸ ਦੇ ਬਿਆਨਾਂ &&num;8216&semi;ਤੇ ਐਫਆਈਆਰ ਦਰਜ ਕੀਤੀ ਗਈ ਹੈ।<&sol;p>&NewLine;<p>ਪ੍ਰਾਪਤ ਜਾਣਕਾਰੀ ਅਨੁਸਾਰ ਸੌਰਵ ਦੂਆ ਰੋਜ਼ਾਨਾ ਦੀ ਤਰ੍ਹਾਂ ਬੀ&period;ਆਰ&period;ਅੰਬੇਦਕਰ &lpar;ਨਕੋਦਰ ਚੌਕ&rpar; ਤੋਂ ਗੁਰੂ ਨਾਨਕ ਮਿਸ਼ਨ ਚੌਕ ਵੱਲ ਆ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਹਾਦਸੇ ਤੋਂ ਤੁਰੰਤ ਬਾਅਦ ਟਰੱਕ ਚਾਲਕ ਨੇ ਆਪਣਾ ਟਰੱਕ ਉਸੇ ਥਾਂ &&num;8216&semi;ਤੇ ਖੜ੍ਹਾ ਕਰ ਦਿੱਤਾ ਸੀ। ਉਸ ਨੂੰ ਆਸ-ਪਾਸ ਦੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਪਹੁੰਚਣ &&num;8216&semi;ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਦੇਰ ਰਾਤ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;AXVJ9"> https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;