ਜਲੰਧਰ | ਸ਼ਹਿਰ ਦੇ ਸ਼੍ਰੀਮਨ ਹਸਪਤਾਲ ਵਿੱਚ ਚੱਲ ਰਹੇ ਅਮੇਰੀਕਨ ਓਕੋਲਾਜੀ ਇੰਸਟੀਟਿਊਟ ਵਿੱਚ ਪੂਰਾ ਦਸੰਬਰ ਮਹੀਨਾ ਕੈਂਸਰ ਦੇ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ।

ਕੈਂਸਰ ਦੇ ਸੀਨੀਅਰ ਡਾ. ਬੁਰਹਾਨ ਵਾਨੀ ਨੇ ਦੱਸਿਆ ਕਿ 1 ਤੋਂ 31 ਦਸੰਬਰ ਤੱਕ ਚੱਲਣ ਵਾਲੇ ਕੈਂਪ ਵਿੱਚ ਕੋਈ ਵੀ ਕੈਂਸਰ ਦਾ ਮਰੀਜ਼ ਆ ਕੇ ਚੈੱਕਅਪ ਕਰਵਾ ਸਕਦਾ ਹੈ। ਚੈੱਕਅਪ ਅਤੇ ਸਲਾਹ-ਮਸ਼ਵਰੇ ਦੀ ਕੋਈ ਫੀਸ ਨਹੀਂ ਲਈ ਜਾਵੇਗੀ।

ਡਾ. ਬੁਰਹਾਨ ਨੇ ਪੇਟ ਤੇ ਫੇਫੜਿਆਂ ਦੇ ਕੈਂਸਰ ਬਾਰੇ ਦੱਸਿਆ ਕਿ ਇਹ ਦੋਵੇਂ ਸਿਗਰਟ, ਪ੍ਰੋਸੈਸ ਫੂਡ ਅਤੇ ਟਾਈਮ ‘ਤੇ ਰੋਟੀ ਨਾ ਖਾਉਣ ਕਰਕੇ ਹੋ ਸਕਦੇ ਹਨ।

ਕੈਂਸਰ ਦਾ ਇਲਾਜ ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ, ਅਮੀਨੋਥੈਰੇਪੀ, ਰੇਡੀਏਸ਼ਨ ਥੈਰੇਪੀ ਅਤੇ ਸਰਜਰੀ ਨਾਲ ਹੁੰਦਾ ਹੈ।

ਅਮੇਰੀਕਨ ਐਨਕੋਲਾਜੀ ਇੰਸਟੀਟਿਊਟ ਦੇ ਯੂਨਿਟ ਹੈੱਡ ਸਿਮਰਨਪ੍ਰੀਤ ਨੇ ਦੱਸਿਆ ਕਿ ਪਠਾਨਕੋਟ ਰੋਡ ‘ਤੇ ਬਣੇ ਸ਼੍ਰੀਮਨ ਹਸਪਤਾਲ ਦੀ ਚੌਥੀ ਮੰਜ਼ਿਲ ‘ਤੇ ਕੋਈ ਵੀ ਡਾਕਟਰਾਂ ਨੂੰ ਮਿਲ ਕੇ ਸਲਾਹ ਲੈ ਸਕਦਾ ਹੈ।

ਇਸ ਮੌਕੇ ਡਾ. ਮੁਬੀਨ ਮਿੱਤਲ, ਡਾ. ਅਰੁਣ ਕੁਮਾਰ ਵੀ ਮੌਜੂਦ ਸਨ।