ਜਲੰਧਰ| ਪੂਰੇ ਦੇਸ਼ ਵਿੱਚ ਈਦ ਉਲ ਅਜ਼ਹਾ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ। ਈਦ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿੱਚ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਨਈਮ ਖਾਨ ਐਡਵੋਕੇਟ ਦੀ ਅਗੁਆਈ ਵਿੱਚ ਹੋਈ। ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਨਈਮ ਖਾਨ ਨੇ ਦੱਸਿਆ ਕਿ ਈਦਗਾਹ ਅਤੇ ਮਸਜਿਦਾਂ ਦੇ ਪ੍ਰਧਾਨ ਸਾਹਿਬਾਨਾਂ ਕੋਲੋਂ ਜਾਣਕਾਰੀ ਪ੍ਰਾਪਤ ਕਰਕੇ ਨਮਾਜ਼ ਦਾ ਟਾਈਮ ਟੇਬਲ ਜਾਰੀ ਕੀਤਾ ਗਿਆ ਹੈ।
ਕਿਸ ਮਸਜਿਦ ਵਿਚ ਕਿੰਨੇ ਵਜੇ ਹੋਵੇਗੀ ਨਮਾਜ਼
ਉਨ੍ਹਾਂ ਦੱਸਿਆ ਕਿ ਨਮਾਜ਼ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ। ਨਈਮ ਖਾਨ ਨੇ ਦੱਸਿਆ ਕਿ ਈਦ ਦੀ ਨਮਾਜ਼ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਾਰੀਆਂ ਮਸਜਿਦਾਂ ਦੇ ਬਾਹਰ ਅਤੇ ਈਦਗਾਹ ਬਾਹਰ ਪੁਲਿਸ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਲਈ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਨੂੰ ਵੀ ਸਾਫ ਸਫਾਈ ਲਈ ਲਿਖਿਆ ਗਿਆ ਹੈ। ਨਮਾਜ਼ ਪੜ੍ਹਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ।
ਕਿੱਥੇ ਕਿੰਨੇ ਵਜੇ ਪੜ੍ਹੀ ਜਾਵੇਗੀ ਨਮਾਜ਼
- ਸ਼ਾਹੀ ਮਸਜਿਦ ਈਦਗਾਹ ਵਿੱਚ ਸਵੇਰੇ 7.00 ਵਜੇ
- ਮਸਜਿਦ ਇਮਾਮ ਨਾਸਿਰ 8.30 ਵਜੇ ਸਵੇਰੇ
- ਈਦਗਾਹ ਜਲੰਧਰ ਕੈਂਟ ਸਵੇਰੇ 8.30 ਵਜੇ
- ਮਸਜਿਦ ਰਹਿਮਾਨਿਆ ਪਿੰਡ ਢੱਡਾ ਸਵੇਰੇ 8.00 ਵਜੇ
- ਮਦੀਨਾ ਮਸਜਿਦ ਪਿੰਡ ਉਚਾ ਸਵੇਰੇ 9.00 ਵਜੇ
- ਮਸਜਿਦ ਉਮਰ ਪਿੰਡ ਰੰਧਾਵਾ ਮਸੰਦਾ ਸਵੇਰੇ 8.30 ਵਜੇ
- ਨੂਰ ਮਸਜਿਦ ਬੜਾ ਪਿੰਡ ਗੋਰਾਇਆ ਸਵੇਰੇ 8.30
- ਸ਼ਾਹੀ ਮਸਜਿਦ ਪਿੰਡ ਢੰਡਾੜ ਸਵੇਰੇ 8.00 ਵਜੇ
- ਨੂਰ-ਏ-ਜਮਾਲ ਮਸਜਿਦ ਸ਼ਾਹਕੋਟ ਸਵੇਰੇ 8.30 ਵਜੇ
- ਮਸਜਿਦ ਗੋਸੀਆ ਵਿਜੇ ਕਲੋਨੀ ਮਿੱਠਾਪੁਰ ਸਵੇਰੇ 7.30 ਵਜੇ
- ਨੂਰੀ ਰੱਬੀ ਮਸਜਿਦ ਬਸਤੀ ਬਾਵਾ ਖੇਲ ਸਵੇਰੇ 7.30 ਵਜੇ
- ਸੁੰਨੀ ਇਲਾਹੀ ਮਸਜਿਦ ਮੇਨ ਰੋਡ ਨਕੋਦਰ ਸਵੇਰੇ 8.00 ਵਜੇ
- ਸੁੰਨੀ ਮਸਜਿਦ ਗੁਲਾਬ ਸ਼ਾਹ ਸਬਜ਼ੀ ਮੰਡੀ ਨਕੋਦਰ ਸਵੇਰੇ 9.00 ਵਜੇ
- ਮੱਕਾ ਮਸਜਿਦ ਮਹਿਤਪੁਰ ਸਵੇਰੇ 8.30 ਵਜੇ
- ਮਸਜਿਦ ਰੇਲਵੇ ਰੋਡ ਸਵੇਰੇ 7.30 ਵਜੇ
- ਮਸਜਿਦ ਅੱਬੂ ਬਕਰ ਪਿੰਡ ਲਾਂਬੜੀ ਸਵੇਰੇ 8.30 ਵਜੇ
- ਮਸਜਿਦ ਕਾਇਨਾਤ ਪਿੰਡ ਸਲੇਮਪੁਰ ਸਵੇਰੇ 7.30 ਵਜੇ
- ਮੱਕਾ ਮਸਜਿਦ ਮੁਸਲਿਮ ਕਾਲੋਨੀ ਸਵੇਰੇ 7.30 ਵਜੇ
- ਬਿਲਾਲ ਮਸਜਿਦ ਸਵੇਰੇ 8.00 ਵਜੇ
- ਮਸਜਿਦ ਫਾਤਿਮਾ ਗੁਰੂ ਸੰਤ ਨਗਰ ਸਵੇਰੇ 7.30 ਵਜੇ
- ਹੁਸੈਨੀ ਮਸਜਿਦ ਗੋਰਾਇਆ ਸਵੇਰੇ 9.00 ਵਜੇ
- ਮਸਜਿਦ ਰਹਿਮਾਨਿਆ ਸੋਢਲ ਸਵੇਰੇ 8.00 ਵਜੇ
- ਕਚਹਿਰੀ ਵਾਲੀ ਮਸਜਿਦ ਜੋਤੀ ਚੌਂਕ ਵਜੇ 8.00 ਵਜੇ
- ਮਸਜਿਦ ਨੂਰ ਪੁਰ 8.00 ਵਜੇ ਸਵੇਰ
- ਮਸਜਿਦ ਇਸਟੇਟ 7.30 ਵਜੇ ਸਵੇਰ
- ਮਸਜਿਦ ਨਵਾਂ ਕਿਲਾ ਸ਼ਾਹਕੋਟ 8.30 ਵਜੇ ਸਵੇਰ
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ