<p><strong>ਜਲੰਧਰ&comma; 10 ਦਸੰਬਰ &vert;<&sol;strong> ਇਥੋਂ ਦੇ ਇਕ ਹੋਟਲ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਇਕ NRI ਨੌਜਵਾਨ ਦੀ ਮੌਤ ਹੋ ਗਈ&comma; ਜਦੋਂਕਿ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਇਹ ਘਟਨਾ ਰਾਮਾਮੰਡੀ ਨਾਲ ਲੱਗਦੇ ਤੱਲ੍ਹਣ ਰੋਡ &OpenCurlyQuote;ਤੇ ਸਥਿਤ ਢਿੱਲੋਂ ਰਿਜ਼ੋਰਟ &OpenCurlyQuote;ਚ ਵਾਪਰੀ।<&sol;p>&NewLine;<p><img src&equals;"https&colon;&sol;&sol;dailypost&period;in&sol;wp-content&sol;uploads&sol;2023&sol;12&sol;o-120&period;jpg" &sol;><&sol;p>&NewLine;<p>ਜਾਣਕਾਰੀ ਮੁਤਾਬਕ ਢਿੱਲੋਂ ਰਿਜ਼ੋਰਟ &OpenCurlyQuote;ਚ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਰਿਸ਼ਤੇਦਾਰਾਂ ਵਿਚ ਝਗੜਾ ਹੋ ਗਿਆ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋ ਗਈ ਸੀ ਅਤੇ ਹੱਥੋਪਾਈ ਵੀ ਹੋਈ ਸੀ। ਗੁੱਸੇ ਵਿਚ ਆਏ ਵਿਅਕਤੀਆਂ ਨੇ ਆਪਣਾ ਹਥਿਆਰ ਕੱਢ ਲਿਆ ਅਤੇ ਐਨਆਰਆਈ ’ਤੇ ਗੋਲੀ ਚਲਾ ਦਿੱਤੀ। ਮ੍ਰਿਤਕ ਨੂੰ 2 ਗੋਲੀਆਂ ਲੱਗੀਆਂ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਾਸੀ ਪ੍ਰੋਫੈਸਰ ਕਾਲੋਨੀ ਰਾਮਾਮੰਡੀ ਵਜੋਂ ਹੋਈ ਹੈ।<&sol;p>&NewLine;<p>ਉਸੇ ਸਮੇਂ ਜਦੋਂ ਇਕ ਹੋਰ ਨੌਜਵਾਨ ਦਖਲ ਦੇਣ ਆਇਆ ਤਾਂ ਬੰਦੇ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਫਾਇਰਿੰਗ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ। ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ&comma; ਜਿਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ&comma; ਜਦਕਿ ਜ਼ਖ਼ਮੀ ਨੌਜਵਾਨ ਦਾ ਜੌਹਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;367876758939786">https&colon;&sol;&sol;www&period;facebook&period;com&sol;punjabibulletinworld&sol;videos&sol;367876758939786<&sol;a><&sol;p>&NewLine;<p>ਸੂਚਨਾ ਮਿਲਣ ਤੋਂ ਬਾਅਦ ਰਾਮਾਮੰਡੀ ਪੁਲਿਸ ਮੌਕੇ &OpenCurlyQuote;ਤੇ ਪਹੁੰਚ ਗਈ। ਰਿਜ਼ੋਰਟ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ &OpenCurlyQuote;ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;318872634291557">https&colon;&sol;&sol;www&period;facebook&period;com&sol;punjabibulletinworld&sol;videos&sol;318872634291557<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;