ਜਲੰਧਰ. ਬਸਤਿਆਤ ਖੇਤਰ ਵਿਚ ਕਰਫਿਊ ਦੇ ਨਿਯਮਾਂ ਦੀ ਸਰੇਆਮ ਉਲੰਘਣਾ ਕੀਤੇ ਜਾਣ ਦੀ ਖਬਰ ਹੈ। ਇੱਥੇ ਕੁੱਝ ਨੌਜਵਾਨਾਂ ਨੇ ਖੂਬ ਹੁੜਦੰਗ ਮਚਾਇਆ। ਇਲਾਕੇ ਵਿੱਚ ਤਲਵਾਰਾਂ ਲਹਿਰਾਉਂਦੇ ਹੋਏ ਕਈ ਵਾਹਨਾਂ ਦੀ ਤੋੜਫੋੜ ਵੀ ਕੀਤੀ ਗਈ।
ਸਤਨਾਮ ਨਗਰ ਬਸਤੀ ਦਾਨਿਸ਼ਮੰਦਾ ਦੇ ਰਹਿਣ ਵਾਲੇ ਬਲਬੀਰ ਮੁਤਾਬਿਕ ਇਲਾਕੇ ਦੇ ਵਸਨੀਕ ਬੰਸੀ ਨਾਮ ਦੇ ਵਿਅਕਤੀ ਨੇ ਦੇਰ ਰਾਤ ਉਸ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਘਰ ਦੇ ਬਾਹਰ ਉਸ ਦੇ ਮੋਟਰਸਾਈਕਲ ਨੂੰ ਤਲਵਾਰਾਂ ਮਾਰ ਕੇ ਤੋੜ ਭੰਨ ਕੀਤੀ। ਬੰਸੀ ਨੇ ਬਾਹਰੋਂ ਕੁਝ ਗੁੰਡਿਆਂ ਨੂੰ ਵੀ ਬੁਲਾਇਆ ਸੀ।
ਹੈਰਾਨੀ ਦੀ ਗੱਲ ਹੈ ਕਿ ਥਾਣਾ 5 ਦੀ ਪੁਲਿਸ ਨੇ ਰਾਤ ਨੂੰ ਹਮਲਾਵਰਾਂ ਨੂੰ ਕਾਬੂ ਕਰ ਲਿਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਸਵੇਰੇ ਜਦੋਂ ਇਹ ਘਟਨਾ ਵਾਪਰੀ ਤਾਂ ਪੁਲਿਸ ਫਿਰ ਉਨ੍ਹਾਂ ਨੂੰ ਗਿਰਫਤਾਰ ਕਰਨ ਪਹੁੰਚੀ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।