ਜਲੰਧਰ, 25 ਦਸੰਬਰ| ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੀ ਕਾਰ ‘ਤੇ ਸ਼ਨੀਵਾਰ ਰਾਤ ਨੂੰ ਹਮਲਾ ਹੋ ਗਿਆ। ਮੋਟਰਸਾਈਕਲ ‘ਤੇ ਆਏ ਪੰਜ-ਛੇ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਕਾਰ ‘ਚ ਸ਼ੀਤਲ ਦਾ ਬੇਟਾ, ਬੇਟੀ, ਭਰਾ ਅਤੇ ਭਾਬੀ ਸਵਾਰ ਸਨ।

ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ‘ਚੋਂ ਬਾਹਰ ਨਿਕਲਿਆ ਤਾਂ ਨੌਜਵਾਨ ਉਸ ਨੂੰ ਦੇਖ ਕੇ ਭੱਜ ਗਏ। ਵਿਧਾਇਕ ਨੇ ਰਾਤ ਨੂੰ ਹੀ ਸ਼ਿਕਾਇਤ ਦਿੱਤੀ ਸੀ ਅਤੇ ਹੁਣ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਨੌਜਵਾਨਾਂ ਦੀ ਪਛਾਣ ਕਰ ਲਈ ਹੈ। ਫਿਲਹਾਲ ਸ਼ੀਤਲ ਦਾ ਪਰਿਵਾਰ ਵਾਲ਼-ਵਾਲ਼ ਬਚ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਲੁਟੇਰੇ ਸਨ ਜਾਂ ਕਿਸੇ ਵੱਲੋਂ ਭੇਜੇ ਗਏ ਸਨ।

ਇਸ ਮਾਮਲੇ ਸਬੰਧੀ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ 5 ਤੋਂ 6 ਸ਼ੱਕੀ ਨੌਜਵਾਨ ਜਾਂਦੇ ਦਿਖਾਈ ਦੇ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਵੀ ਸਨ।