&NewLine;<p class&equals;"wp-block-paragraph"><strong>ਜਲੰਧਰ&vert;<&sol;strong> ਇਕ ਔਰਤ ਵੱਲੋਂ ਵਾਰ-ਵਾਰ ਥਾਣੇ ਦੇ ਧੱਕੇ ਖਾਣ ਤੇ ਪੁਲਿਸ ਵੱਲੋਂ ਰੋਜ਼ਾਨਾ ਲਾਏ ਜਾਂਦੇ ਲਾਰਿਆਂ ਤੋਂ ਦੁਖੀ ਹੋ ਕੇ ਥਾਣਾ ਮਕਸੂਦਾਂ ਦੇ ਬਾਹਰ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲਾ ਉਲਝਦਾ ਵੇਖ ਡੀਐੱਸਪੀ ਸੁਰਿੰਦਰ ਪਾਲ ਧੋਗੜੀ ਵੱਲੋਂ ਪੀੜਤ ਨੂੰ ਅਗਲੇ ਦਿਨ ਇਨਸਾਫ ਦਿਵਾਉਣ ਦੇ ਭਰੋਸੇ ਮਗਰੋਂ ਦੇਰ ਰਾਤ ਹੰਗਾਮਾ ਖਤਮ ਹੋਇਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਮਾਮਤਾ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਵਨੀਤ ਕੁਮਾਰ ਨਾਲ ਵਿਆਹ ਉਪਰੰਤ ਉਨ੍ਹਾਂ ਦੇ ਘਰ ਇਕ ਲੜਕੀ ਪੈਦਾ ਹੋਈ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਤੇ ਕਈ ਸਾਲ ਘਰ ਵਾਪਸ ਨਾ ਆਉਣ &&num;8216&semi;ਤੇ ਉਸ ਨੇ ਆਪਣਾ ਗੁਜ਼ਾਰਾ ਕਰਨ ਲਈ ਕਿਸੇ ਹੋਰ ਵਿਅਕਤੀ ਨਾਲ ਰਿਸ਼ਤਾ ਜੋੜ ਲਿਆ ਤੇ ਉਸ ਰਿਸ਼ਤੇ ਤੋਂ ਉਸ ਦੇ ਇਕ ਲੜਕਾ ਪੈਦਾ ਹੋਇਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਦੇ ਪੈਦਾ ਹੋਣ ਸਮੇਂ ਉਸ ਦੇ ਪਹਿਲੇ ਪਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲੜਕੀ ਨੂੰ ਆਪਣੇ ਕੋਲ ਰੱਖ ਲਿਆ। ਉਸ ਦਾ ਕਹਿਣਾ ਹੈ ਕਿ ਉਸ ਦੇ ਘਰ ਲੜਕਾ ਪੈਦਾ ਹੋਇਆ ਜਿਸ ਦੇ ਸਾਰੇ ਪਛਾਣ ਪੱਤਰ ਉਸ ਵੱਲੋਂ ਆਪਣੇ ਨਾਲ ਰਿਸ਼ਤੇ ਜੋੜੇ ਹੋਏ ਵਿਅਕਤੀ ਦੇ ਨਾਂ &&num;8216&semi;ਤੇ ਬਣਵਾਏ ਸੀ&comma; ਉਸ ਦਾ ਕਹਿਣਾ ਹੈ ਕਿ 7 ਸਾਲ ਤੋਂ ਮਿਹਨਤ ਮਜ਼ਦੂਰੀ ਕਰ ਕੇ ਉਹ ਆਪਣੇ ਬੱਚੇ ਨੂੰ ਪੜ੍ਹਾਉਦੀ ਰਹੀ ਪਰ ਪਿਛਲੇ ਕੁਝ ਸਮੇਂ ਪਹਿਲਾਂ ਜਦੋਂ ਉਸ ਦਾ ਪੁੱਤਰ ਉੱਤਮ ਨਗਰ ਪਿੰਡ ਲਿੱਦੜਾਂ ਵਿਖੇ ਰਹਿ ਰਹੀ ਆਪਣੀ ਨਾਨੀ ਦੇ ਘਰ ਗਿਆ ਸੀ ਤਾਂ ਉਸ ਦੇ ਪਹਿਲੇ ਪਤੀ ਦੀ ਭੈਣ ਕੁਲਵਿੰਦਰ ਕੌਰ ਉੱਥੋਂ ਉਸ ਨੂੰ ਜ਼ਬਰਦਸਤੀ ਨਾਲ ਲੈ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਿਵੇਂ ਹੀ ਇਸ ਦੀ ਸੂਚਨਾ ਉਸ ਨੂੰ ਮਿਲੀ ਤਾਂ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਿਨ੍ਹਾਂ ਵੱਲੋਂ ਇਸ ਦੀ ਕਾਰਵਾਈ ਕਰਨ ਲਈ ਪੁਲਿਸ ਨੂੰ ਹਦਾਇਤ ਕੀਤੀ ਪਰ ਪੁਲਿਸ ਵੱਲੋਂ ਉਸ ਨੂੰ ਜਨਵਰੀ ਤੋਂ ਲਾਰਾ ਲੱਪਾ ਲਾਉਣ ਤੋਂ ਇਲਾਵਾ ਕੋਈ ਵੀ ਕਾਰਵਾਈ ਨਹੀਂ ਕੀਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੀੜਤਾ ਦਾ ਕਹਿਣਾ ਹੈ ਕਿ ਥਾਣਾ ਮੁਖੀ ਵੱਲੋਂ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਰਹੀ&comma; ਉਸ ਵੱਲੋਂ ਸਿਰਫ ਇਹੀ ਗੱਲ ਹੀ ਉਸ ਨੂੰ ਕਹੀ ਜਾਂਦੀ ਰਹੀ ਕਿ ਉਹ ਸਾਬਤ ਕਰੇ ਕਿ ਉਹ ਬੱਚਾ ਉਸ ਦਾ ਹੀ ਹੈ। ਜਿਸ ਦੇ ਸਾਰੇ ਪਛਾਣ ਪੱਤਰ ਉਸ ਵੱਲੋਂ ਦਿੱਤੇ ਜਾਣ ਦੇ ਬਾਵਜੂਦ ਉਸ ਨੂੰ ਕੋਈ ਵੀ ਇਨਸਾਫ ਨਾ ਮਿਲਿਆ। ਉਸ ਨੇ ਦੱਸਿਆ ਕਿ ਬੀਤੇ ਦਿਨ ਵੀ ਉਸ ਨੂੰ ਸਮਾਂ ਦਿੱਤਾ ਗਿਆ ਸੀ ਪਰ ਦੂਜੀ ਧਿਰ ਥਾਣੇ &&num;8216&semi;ਚ ਨਾ ਆਉਣ &&num;8216&semi;ਤੇ ਉਸ ਨੂੰ ਸੋਮਵਾਰ ਦਾ ਫਿਰ ਸਮਾਂ ਦਿੱਤਾ ਗਿਆ ਸੀ ਤੇ ਫਿਰ ਉਹ ਥਾਣੇ ਪੁੱਜੀ ਪਰ ਦੂਜੀ ਧਿਰ ਦੇ ਥਾਣੇ ਨਾ ਪੁੱਜਣ &&num;8216&semi;ਤੇ ਉਸ ਨੂੰ ਕੋਈ ਵੀ ਇਨਸਾਫ਼ ਨਾ ਮਿਲਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਸਵੇਰ ਤੋਂ ਹੀ ਥਾਣੇ ਦੇ ਧੱਕਿਆ ਤੋਂ ਤੰਗ ਹੋ ਕੇ ਆਖਿਰਕਾਰ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੱਲੋਂ ਅਜੇ ਆਪਣੇ &&num;8216&semi;ਤੇ ਮਿੱਟੀ ਦਾ ਤੇਲ ਛਿੜਕਿਆ ਹੀ ਸੀ ਕਿ ਉਸੇ ਵਕਤ ਮੀਟਿੰਗ ਤੋਂ ਵਾਪਸ ਥਾਣੇ ਪੁੱਜੇ ਥਾਣਾ ਮੁਖੀ ਮਨਜੀਤ ਸਿੰਘ ਵੱਲੋਂ ਉਸ ਨੂੰ ਬਚਾਅ ਲਿਆ ਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਆਖਰ ਦੇਰ ਰਾਤ ਡੀਐੱਸਪੀ ਸੁਰਿੰਦਰ ਪਾਲ ਧੋਗੜੀ ਵੱਲੋਂ ਪੀੜਤ ਔਰਤ ਨੂੰ ਅਗਲੇ ਦਿਨ ਦਾ ਸਮਾਂ ਦੇ ਕੇ ਇਨਸਾਫ ਦਿਵਾਉਣ ਦਾ ਭਰੋਸਾ ਦੇਣ ਉਪਰੰਤ ਮਾਮਲਾ ਸ਼ਾਂਤ ਹੋਇਆ।<video width&equals;"582" height&equals;"328" muted&equals;"true">Ads by Jagran&period;TV<&sol;video><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;