ਫਿਰੋਜ਼ਪੁਰ, 1 ਨਵੰਬਰ| ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ਾਰਪ ਸ਼ੂਟਰ ਗੈਂਗਸਟਰ ਗੁਰਜੰਟ ਸਿੰਘ ਨੂੰ ਫੜਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫੜੇ ਗਏ ਗੈਂਗਸਟਰ ਗੁਰਜੰਟ ਸਿੰਘ ਭਾਟੀ ਉੱਤੇ 20 ਤੋਂ ਜ਼ਿਆਦਾ ਪੰਜਾਬ ਦੇ ਅਲੱਗ ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ, ਜਿਸ ਵਿੱਚ ਹੱਤਿਆ, ਹੱਤਿਆ ਦੇ ਯਤਨ, ਰੰਗਦਾਰੀ, ਅਸਲਾ ਐਕਟ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸ਼ਾਮਿਲ ਹਨ।
ਭਾਟੀ ਨੂੰ ਨਾਕਾਬੰਦੀ ਦੌਰਾਨ ਮੁੱਖਬਰੀ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਇੱਕ ਪਿਸਟਲ ਅਤੇ ਜ਼ਿੰਦਾ ਰਾਊਂਡ ਵੀ ਬਰਾਮਦ ਕੀਤੇ ਗਏ ਨੇ ਅਤੇ ਪੁਲਿਸ ਨੂੰ ਉਮੀਦ ਹੈ ਕਿ ਇਸਦੀ ਗ੍ਰਿਫਤਾਰੀ ਨਾਲ ਕਈ ਮਾਮਲੇ ਸੁਲਝਾਉਣ ਵਿੱਚ ਉਨ੍ਹਾਂ ਨੂੰ ਮਦਦ ਮਿਲੇਗੀ। ਭਾਟੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲੈਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ।