<p>ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਭਿਆਨਕ ਜੰਗ ਦੇ ਵਿਚਕਾਰ&comma; ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪਹਿਲੀ ਵਾਰ ਜੰਗਬੰਦੀ ਬਾਰੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਤਹਿਰਾਨ ਸਿਰਫ ਤਿੰਨ ਮੁੱਖ ਸ਼ਰਤਾਂ ਦੇ ਤਹਿਤ ਲੜਾਈ ਰੋਕਣ ਲਈ ਤਿਆਰ ਹੈ।<&sol;p>&NewLine;<p>ਦੱਸ ਦੇਈਏ ਕਿ ਈਰਾਨ ਦੀ ਪਹਿਲੀ ਸ਼ਰਤ ਇਹ ਹੈ ਕਿ ਇਸਦੇ ਜਾਇਜ਼ ਅਧਿਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ &&num;8216&semi;ਤੇ ਮਾਨਤਾ ਦਿੱਤੀ ਜਾਵੇ। ਦੂਜੀ ਸ਼ਰਤ ਜੰਗ ਦੌਰਾਨ ਹੋਏ ਭਾਰੀ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਤੀਜੀ ਸ਼ਰਤ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਹਮਲੇ ਦੇ ਵਿਰੁੱਧ ਪੱਕੀ ਅੰਤਰਰਾਸ਼ਟਰੀ ਗਰੰਟੀ ਦੀ ਮੰਗ ਕੀਤੀ ਹੈ। ਪੇਜ਼ੇਸ਼ਕੀਅਨ ਦਾ ਕਹਿਣਾ ਹੈ ਕਿ ਜੇਕਰ ਇਹ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ&comma; ਤਾਂ ਖੇਤਰ ਵਿੱਚ ਸ਼ਾਂਤੀ ਸੰਭਵ ਹੈ।<&sol;p>&NewLine;<p>ਇਹ ਖੂਨੀ ਟਕਰਾਅ 28 ਫਰਵਰੀ ਨੂੰ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਵੱਡਾ ਸਾਂਝਾ ਹਮਲਾ ਕੀਤਾ ਸੀ। ਈਰਾਨੀ ਅਧਿਕਾਰੀਆਂ ਦੇ ਅਨੁਸਾਰ&comma; ਇਸ ਯੁੱਧ ਨੇ ਹੁਣ ਤੱਕ ਭਿਆਨਕ ਤਬਾਹੀ ਮਚਾਈ ਹੈ&comma; ਜਿਸ ਵਿੱਚ 1&comma;200 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 10&comma;000 ਤੋਂ ਵੱਧ ਜ਼ਖਮੀ ਹੋਏ ਹਨ। ਜਵਾਬ ਵਿੱਚ&comma; ਈਰਾਨ ਨੇ ਕਈ ਇਜ਼ਰਾਈਲੀ ਸ਼ਹਿਰਾਂ &&num;8216&semi;ਤੇ ਮਿਜ਼ਾਈਲਾਂ ਅਤੇ ਡਰੋਨਾਂ ਦਾ ਹਮਲਾ ਕੀਤਾ ਹੈ। ਈਰਾਨ ਨੇ ਨਾ ਸਿਰਫ਼ ਇਜ਼ਰਾਈਲ ਨੂੰ ਸਗੋਂ ਜਾਰਡਨ ਅਤੇ ਇਰਾਕ ਵਰਗੇ ਦੇਸ਼ਾਂ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ&comma; ਜਿਸ ਨਾਲ ਮੱਧ ਪੂਰਬ ਵਿੱਚ ਤਣਾਅ ਵਧ ਗਿਆ ਹੈ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;