ਅੰਮ੍ਰਿਤਸਰ | ਪੰਜਾਬ ‘ਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਪੁਲਸ ਕਰਮਚਾਰੀ ਖੁਦ ਹੀ ਨਸ਼ੇ ਵਿਚ ਝੂਮ ਰਹੇ ਹਨ। ਅੰਮ੍ਰਿਤਸਰ ਵਿਚ ਇਕ ASI ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਡੀਸੀ ਦਫਤਰ ਦਾ ਹੈ। ਫਿਲਹਾਲ ਪੁਲਿਸ ਨੇ ਉਸ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਉਕਤ ਪੁਲਿਸ ਕਰਮਚਾਰੀ ਡੀਸੀ ਦਫ਼ਤਰ ਵਿਚ ਸੁਰੱਖਿਆ ਲਈ ਤਾਇਨਾਤ ਸੀ ਕਿ ASI ਸੁਰਿੰਦਰ ਸਿੰਘ ਵੀਡੀਓ ਵਿਚ ਨਸ਼ੇ ਵਿਚ ਝੂਮਦਾ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਕਈ ਵਾਰ ਹੇਠਾਂ ਡਿੱਗਿਆ ਤਾਂ ਕਦੇ ਉਚੀ ਆਵਾਜ਼ ਵਿਚ ਗਾਲ੍ਹਾਂ ਕੱਢਦਾ ਹੈ। ਉਸ ਨੇ ਨਸ਼ੇ ਵਿਚ ਆਪਣੀ ਪੈਂਟ ਤੱਕ ਉਤਾਰ ਦਿੱਤੀ। ASI ਖੁਦ ਹੀ ਮੰਨਿਆ ਕਿ ਮੈਂ ਦੇਸੀ ਸ਼ਰਾਬ ਪੀਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਏ.ਐਸ.ਆਈ. ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਏ.ਐੱਸ.ਆਈ. ਨੇ ਕਿਹਾ ਕਿ ਉਸਦੇ ਰਿਸ਼ਤੇਦਾਰ ਨੂੰ ਮਿਲਣ ਆਏ ਸਨ। ਉਹ ਆਪਣੇ ਨਾਲ ਲਾਹਣ (ਦੇਸੀ ਸ਼ਰਾਬ) ਲੈ ਆਏ। ਸ਼ਰਾਬ ਪੀਣ ਤੋਂ ਬਾਅਦ ਇਹ ਬੁਰਾ ਹਾਲ ਹੋਇਆ ਹੈ।

ਵੇਖੋ ਵੀਡੀਓ