ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਹੁਣ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਦੇ 16 ਕੇਸਾਂ ਤੋਂ ਬਾਅਦ ਦੁਪਹਿਰ 4 ਵਜੇ ਤੱਕ ਕੋਰੋਨਾ ਦੇ 70 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਤੇ ਚਾਰ ਮੌਤਾਂ ਵੀ ਹੋ ਗਈਆਂ ਨੇ। ਅੱਜ ਆਏ ਕੋਰੋਨਾ ਮਰੀਜਾਂ ਵਿਚ ਇਕ ਜੱਜ ਤੇ ਦੋ ਡਾਕਟਰ ਸ਼ਾਮਲ ਹਨ। ਦੱਸ ਦਈਏ ਕਿ ਜਲੰਧਰ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ ਟੀਪੀ ਸਿੰਘ ਨੂੰ ਵੀ ਕੋਰੋਨਾ ਹੋ ਗਿਆ ਹੈ। ਅੱਜ ਹੁਣ ਤੱਕ 86 ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਮਾਮਲਿਆ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3308 ਹੋ ਗਈ ਹੈ ਤੇ 997 ਕੇਸ ਐਕਟਿਵ ਹਨ। ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 86 ਹੈ। ਸੋਮਵਾਰ ਨੂੰ ਵੀ ਕੋਰੋਨਾ ਦੇ 166 ਮਾਮਲੇ ਸਾਹਮਣੇ ਆਏ ਸਨ। ਪਿਛਲੇ 44 ਦਿਨਾਂ ਵਿਚ ਜਲੰਧਰ ਚ ਕੋਰੋਨਾ ਦੇ 167 ਮਾਮਲੇ ਸਾਹਮਣੇ ਆਏ ਸੀ ਜਦਕਿ ਹੁਣ ਇਕ ਦਿਨ ਦਾ ਅੰਕੜਾ ਇੰਨਾ ਹੈ।

86 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

ਅਵਤਾਰ ਨਗਰ
ਸੰਗਲ ਸੋਹਲ
ਪਿੰਡ ਚੌਹਕਾਂ
ਡਾਇਮੰਡ ਜੁਬਲੀ ਐਨਕਲੇਵ
ਮੁਹੱਲਾ ਨੰਬਰ 29
ਜਲੰਧਰ ਕੈਂਟ
ਲਾਜਪਤ ਨਗਰ
ਹੋਲਡ ਗ੍ਰੀਨ ਐਵੀਨਿਊ
ਪੱਕਾ ਬਾਗ
ਜੀਟੀਬੀ ਨਗਰ
ਐਨਜੀਆਈ ਸਮਾਰਟ ਹਾਊਸ
ਆਜਾਦ ਨਗਰ
ਕਾਲੀਆ ਕਾਲੋਨੀ
ਗੁਰੂ ਸੰਤ ਨਗਰ
ਸੰਗਲ ਸੋਹਲ
ਮੰਡੀ ਰੋਡ
ਕ੍ਰਿਸ਼ਨਾ ਨਗਰ
ਰੋਜ਼ ਪਾਰਕ
ਪਿੰਡ ਡੱਲਾ
ਭੋਗਪੁਰ
ਰਸੀਲਾ ਨਗਰ
ਜੇਪੀ ਨਗਰ
ਅਨੂਪ ਨਗਰ
ਗੋਬਿੰਦ ਨਗਰ
ਹਰਦਿਆਲ ਨਗਰ
ਨਿਊ ਸੰਤ ਨਗਰ
ਦਿਲਬਾਗ ਨਗਰ
ਐਕਟੈਨਸ਼ਨ ਨਗਰ
ਖਿੰਗਰਾ ਗੇਟ
ਸ਼ਾਹਕੋਟ
ਰਿਸ਼ੀ ਨਗਰ
ਕਲਗੀਧਰ ਨਗਰ
ਧਰਮਕੋਟ
ਬਾਬਾ ਬੁੱਢਾ ਜੀ ਐਨਕਲੇਵ
ਪਿੰਡ ਚੁੰਮੋ
ਆਦਮਪੁਰ