ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮਦਰ ਡੇਅਰੀ ਨੇ ਵੀ ਦੁੱਧ ਦੇ ਭਾਅ ਵਧਾ ਦਿੱਤੇ ਹਨ। ਵਧੀਆਂ ਕੀਮਤਾਂ ਬੁੱਧਵਾਰ ਤੋਂ ਲਾਗੂ ਹੋਣਗੀਆਂ।
ਗੁਜਰਾਤ ਸਮੇਤ ਪੂਰੇ ਭਾਰਤ ਵਿੱਚ 17 ਅਗਸਤ ਤੋਂ ਅਮੂਲ ਦਾ ਦੁੱਧ ਮਹਿੰਗਾ ਹੋ ਜਾਵੇਗਾ। ਹੁਣ 500 ਮਿਲੀਲੀਟਰ ਅਮੂਲ ਗੋਲਡ ਦੀ ਕੀਮਤ 31 ਰੁਪਏ ਹੋ ਜਾਵੇਗੀ। ਹੁਣ ਗਾਹਕਾਂ ਨੂੰ ਅਮੂਲ ਤਾਜ਼ਾ ਦਾ 500 ਮਿਲੀਲੀਟਰ ਦਾ ਪੈਕੇਟ 25 ਰੁਪਏ ‘ਚ ਅਤੇ 500 ਮਿਲੀਲੀਟਰ ਦਾ ਅਮੂਲ ਸ਼ਕਤੀ ਪੈਕੇਟ 28 ਰੁਪਏ ‘ਚ ਮਿਲੇਗਾ।
ਮਹਿੰਗਾਈ ਦੀ ਮਾਰ : ਮਦਰ ਡੇਅਰੀ ਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ
Related Post