ਨਵੀਂ ਦਿੱਲੀ | ਤਿਉਹਾਰਾਂ ਦੇ ਸੀਜ਼ਨ ‘ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਏਅਰਲਾਈਨਜ਼ ਕੰਪਨੀ ਇੰਡੀਗੋ ਇਸ ਮਹੀਨੇ ਦੇ ਅੰਤ ਤੋਂ ਕੁਝ ਰੂਟਾਂ ‘ਤੇ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਯਾਤਰੀਆਂ ਨੂੰ ਬਹੁਤ ਸਹੂਲਤ ਮਿਲਣ ਵਾਲੀ ਹੈ।

ਏਅਰਲਾਈਨਜ਼ ਨੇ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸੇ ਤਰ੍ਹਾਂ ਸਪਾਈਸਜੈੱਟ ਵੀ 31 ਅਕਤੂਬਰ ਤੋਂ ਰਾਜਸਥਾਨ, ਉਦੈਪੁਰ, ਜੋਧਪੁਰ ਤੇ ਜੈਸਲਮੇਰ ਦੇ 3 ਸ਼ਹਿਰਾਂ ਸਿੱਧੀਆਂ ਉਡਾਣਾਂ ਨਾਲ ਮੁੰਬਈ ਨੂੰ ਜੋੜਨ ਜਾ ਰਹੀ ਹੈ।

ਨਵੀਆਂ ਉਡਾਣਾਂ ਇਨ੍ਹਾਂ ਹਵਾਈ ਮਾਰਗਾਂ ‘ਤੇ ਹੋਣਗੀਆਂ ਸ਼ੁਰੂ

ਇੰਡੀਗੋ 31 ਅਕਤੂਬਰ ਤੇ 1 ਨਵੰਬਰ ਤੋਂ ਦਿੱਲੀ-ਪਟਨਾ, ਪਟਨਾ-ਦਿੱਲੀ, ਪਟਨਾ-ਮੁੰਬਈ ਅਤੇ ਪਟਨਾ-ਹੈਦਰਾਬਾਦ, ਬੈਂਗਲੁਰੂ-ਪਟਨਾ ਰੂਟਾਂ ‘ਤੇ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇੰਡੀਗੋ 2 ਨਵੰਬਰ ਨੂੰ ਓਡਿਸ਼ਾ ਦੇ ਭੁਵਨੇਸ਼ਵਰ ਨੂੰ ਰਾਜਸਥਾਨ ਦੇ ਜੈਪੁਰ ਨਾਲ ਜੋੜਨ ਵਾਲੀ ਸਿੱਧੀ ਉਡਾਣ ਸ਼ੁਰੂ ਕਰੇਗੀ।

ਕਾਨਪੁਰ ਤੇ ਦਿੱਲੀ ਵਿਚਕਾਰ ਸਿੱਧੀ ਉਡਾਣ 31 ਅਕਤੂਬਰ 2021 ਤੋਂ ਸ਼ੁਰੂ ਹੋਵੇਗੀ, ਜਦੋਂ ਕਿ 1 ਨਵੰਬਰ 2021 ਤੋਂ ਕਾਨਪੁਰ ਹੈਦਰਾਬਾਦ, ਕਾਨਪੁਰ ਬੈਂਗਲੁਰੂ ਤੇ ਕਾਨਪੁਰ ਮੁੰਬਈ ਦੇ ਵਿੱਚ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।

ਕਾਫ਼ੀ ਸਸਤੀ ਹੋਵੇਗੀ ਉਡਾਣ : ਇੰਡੀਗੋ ਨੇ ਦਿੱਲੀ-ਪਟਨਾ ਮਾਰਗ ‘ਤੇ ਸ਼ੁਰੂਆਤੀ ਕਿਰਾਇਆ 5115 ਰੁਪਏ ਰੱਖਿਆ ਹੈ। ਇਸੇ ਤਰ੍ਹਾਂ ਪਟਨਾ-ਦਿੱਲੀ ਮਾਰਗ ‘ਤੇ ਸ਼ੁਰੂਆਤੀ ਕਿਰਾਇਆ 5202 ਰੁਪਏ ਹੈ। ਇਹ ਕਿਰਾਇਆ ਪਟਨਾ-ਮੁੰਬਈ ਤੇ ਪਟਨਾ-ਹੈਦਰਾਬਾਦ ਰੂਟ ‘ਤੇ 6042 ਰੁਪਏ ਹੈ।