ਸਤੰਬਰ ਸੈਸ਼ਨ ਸ਼ੁਰੂ, ਇੰਡੀਅਨ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਲਈ 3 ਲੱਖ ਦੀ ਹਵਾਈ ਟਿਕਟ ਲੈਣ ਲਈ ਹੋਣਾ ਪੈ ਰਿਹਾ ਮਜ਼ਬੂਰ

0
2404

ਚੰਡੀਗੜ੍ਹ | ਕੈਨੇਡਾ ‘ਚ ਸਤੰਬਰ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਇਸ ਲਈ ਹਜ਼ਾਰਾਂ ਵਿਦਿਆਰਥੀ ਦਾ ਆਖਰੀ ਸਮੇਂ ‘ਤੇ ਵੀਜ਼ੇ ਆਉਣ ਕਰਕੇ ਮਹਿੰਗੀਆਂ ਹਵਾਈ ਟਿਕਟਾਂ ਖਰੀਦਣ ਲਈ ਮਜਬੂਰ ਹਨ। ਮੌਜੂਦਾ ਸਮੇਂ ‘ਚ ਦਿੱਲੀ ਤੋਂ ਟੋਰਾਂਟੋ ਦੀ ਸਭ ਤੋਂ ਸਸਤੀ ਹਵਾਈ ਟਿਕਟ 1 ਲੱਖ 67 ਹਜ਼ਾਰ ਰੁਪਏ ਦੀ ਔਸਤ ਬੇਸ ਪ੍ਰਾਈਜ਼ ਨਾਲ ਉਪਲਬਧ ਹੈ ਤੇ ਟੈਕਸ ਅਤੇ ਚਾਰਜਿਜ਼ ਆਦਿ ਲਗਾਉਣ ਤੋਂ ਬਾਅਦ ਇਹ ਲਗਭਗ 2 ਲੱਖ ਰੁਪਏ ਤੱਕ ਘੱਟ ਰਹੀ ਹੈ।

ਇਹ ਉਡਾਣਾਂ 26 ਤੋਂ 30 ਘੰਟਿਆਂ ਵਿੱਚ ਇੱਕ ਜਾਂ ਦੋ ਸਟਾਪਾਂ ਨਾਲ ਕੈਨੇਡਾ ਪਹੁੰਚ ਜਾਂਦੀਆਂ ਹਨ। 16 ਤੋਂ 20 ਘੰਟੇ ਦੇ ਸਿੱਧੇ ਜਾਂ ਇੱਕ ਜਾਂ ਦੋ ਘੰਟੇ ਦੇ ਰੁਕਣ ਵਾਲੀਆਂ ਟਿਕਟਾਂ ਦੀ ਕੀਮਤ 2 ਲੱਖ 20 ਹਜ਼ਾਰ ਤੋਂ 3 ਲੱਖ ਰੁਪਏ ਹੋ ਗਈ ਹੈ।

ਅਜਿਹੇ ‘ਚ ਇਸ ਸਮੇਂ ਵਿਦਿਆਰਥੀਆਂ ਨੂੰ ਕੈਨੇਡਾ ਜਾਣਾ ਬਹੁਤ ਮਹਿੰਗਾ ਪੈ ਰਿਹਾ ਹੈ। ਏਜੰਟਾਂ ਦਾ ਕਹਿਣਾ ਹੈ ਕਿ ਇਸ ਸਮੇਂ ਹਰ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਉੱਥੇ ਪੀਆਰ ਮਿਲਣ ਦੀ ਉਮੀਦ ਹੈ, ਜਦਕਿ ਯੂਰਪ ਦੇ ਕਈ ਦੇਸ਼ਾਂ ਵਿੱਚ ਵੀ ਉਸ ਲਈ ਕਈ ਮੌਕੇ ਹਨ। ਉੱਥੇ ਉਨ੍ਹਾਂ ਨੂੰ ਮੈਡੀਕਲ ਸੇਵਾਵਾਂ ਵੀ ਉਪਲਬਧ ਹਨ।