ਜਲੰਧਰ| ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਹੈਪੀ ਰਾਏਕੋਟੀ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਣ ਵਾਲੀਆਂ ਹਨ। ਦੋਵਾਂ ‘ਤੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਦਰਅਸਲ, ਪੰਜਾਬ ਦੇ ਜਲੰਧਰ ਤੋਂ ਕੈਮਿਸਟਰੀ ਗੁਰੂ ਸੰਦੀਪ ਸਿੰਘ ਇਨ੍ਹਾਂ ਦੋਵਾਂ ਗਾਇਕਾਂ ਲਈ ਮੁਸੀਬਤ ਦਾ ਸਬੱਬ ਬਣਨ ਵਾਲਾ ਹੈ। ਮਨਦੀਪ ਸਿੰਘ ਨੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਦੋਵਾਂ ਗਾਇਕਾਂ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੋਵਾਂ ਗਾਇਕਾਂ ਖ਼ਿਲਾਫ਼ ਮਿਲੀ ਸ਼ਿਕਾਇਤ ‘ਚ ਜਲਦ ਬੁਲਾਉਣ ਦਾ ਬਿਆਨ ਦਿੰਦੇ ਹੋਏ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ।
ਮਨਦੀਪ ਸਿੰਘ ਨੇ ਪਹਿਲਾਂ ਹੈਪੀ ਰਾਏਕੋਟੀ ਦੇ ਗੀਤ ‘ਫੋਟੋਸ਼ੂਟ’ ‘ਚ ਗੰਨ ਕਲਚਰ ਨੂੰ ਬੜ੍ਹਾਵਾ ਦੇਣ ਦੇ ਖ਼ਿਲਾਫ਼ ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ, ਜਦਕਿ 12 ਅਪ੍ਰੈਲ ਨੂੰ ਮਨਕੀਰਤ ਔਲਖ ਖ਼ਿਲਾਫ਼ ਉਸ ਦੇ ਗੀਤ rise in shine ‘ਚ ਗੰਨ ਕਲਚਰ ਨੂੰ ਬੜ੍ਹਾਵਾ ਦੇਣ ‘ਚ ਵਾਧਾ ਕਰਨ ‘ਤੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ।
ਇਨ੍ਹਾਂ ਹੀ ਸ਼ਿਕਾਇਤਾਂ ਦੇ ਆਧਾਰ ‘ਤੇ ਅੱਜ ਪੁਲਿਸ ਨੇ ਕੈਮਿਸਟਰੀ ਗੁਰੂ ਮਨਦੀਪ ਸਿੰਘ ਨੂੰ ਤਲਬ ਕਰਕੇ ਦੋਵਾਂ ਗਾਇਕਾਂ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ। ਦੂਜੇ ਪਾਸੇ ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਦੋਵਾਂ ਗਾਇਕਾਂ ਨੂੰ ਬੁਲਾ ਕੇ ਜਾਂਚ ‘ਚ ਸ਼ਾਮਿਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।