ਜਲੰਧਰ | ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਜਲੰਧਰ ਵਿਚ 98 ਨਵੇਂ ਕੇਸ ਆਏ ਤੇ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਹੁਣ ਜਿਲ੍ਹਾ ਪ੍ਰਸਾਸ਼ਨ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਿਚ ਹੈ। ਪਿਛਲੇ ਦਿਨੀਂ ਪ੍ਰਸਾਸ਼ਨ ਨੇ ਜਲੰਧਰ ਦੇ ਚਾਰ ਇਲਾਕਿਆਂ ਨੂੰ ਸੀਲ ਕਰ ਦਿੱਤਾ ਸੀ। ਸ਼ਨਵੀਰ ਨੂੰ ਕੁਝ ਇਲਾਕਿਆਂ ਵਿਚ ਵੱਧ ਕੇਸ ਆਉਣ ਨਾਲ ਜਿਲ੍ਹਾ ਪ੍ਰਸਾਸ਼ਨ ਨੇ ਜਲੰਧਰ ਦੇ ਕੁਝ ਹੋਰ ਇਲਾਕਿਆਂ ਨੂੰ ਮਾਇਕ੍ਰੋ ਕੰਟੇਨਮੈਂਟ ਜੋਨ ਵਿਚ ਪਾਉਣ ਦਾ ਫੈਸਲਾ ਕੀਤਾ ਹੈ। ਜਲੰਧਰ ਵਿਚ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 550 ਤੋਂ ਉਪਰ ਹੋ ਗਈ ਹੈ। ਪਰ ਪ੍ਰਸਾਸ਼ਨ ਨੂੰ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਜੋਨਾਂ ਬਣਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਹੁਣ ਇਹ ਇਲਾਕੇ ਹੋਣਗੇ ਸੀਲ

  • ਮੋਤੀ ਬਾਗ
  • ਮਾਸਟਰ ਮਹਿੰਦਰ ਸਿੰਘ ਕਾਲੋਨੀ
  • ਦੁਰਗਾ ਕਾਲੋਨੀ
  • ਕੰਗਣੀਵਾਲ