ਚੰਡੀਗੜ੍ਹ | ਦੁਬਈ ‘ਚ ਚੱਲ ਰਹੇ ਏਸ਼ੀਆ ਕੱਪ ‘ਚ ਪੰਜਾਬ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕੋਲੋਂ ਪਾਕਿਸਤਾਨ ਨਾਲ ਮੈਚ ਦੌਰਾਨ ਕੈਚ ਛੁੱਟ ਜਾਣ ਤੋਂ ਬਾਅਦ ਟ੍ਰੋਲ ਹੋ ਰਿਹਾ ਹੈ। ਉਸਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ। ਉਸ ਨੂੰ ਖਾਲਿਸਤਾਨੀ ਤੱਕ ਕਿਹਾ ਜਾ ਰਿਹਾ ਹੈ।

ਹੁਣ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਤੋਂ ਨਾਰਾਜ਼ ਨਹੀਂ ਹਨ। ਉਹ ਅਗਲੇ ਮੈਚ ਵਿਚ ਆਪਣੇ ਪ੍ਰਦਰਸ਼ਨ ਨਾਲ ਦਿਲ ਜਿੱਤ ਲੈਣਗੇ। ਉਹ ਅਗਲੇ ਮੈਚ ਵਿਚ ਇਸ ਗੱਲ ਦਾ ਜਵਾਬ ਦੇਣਾ ਚਾਹੁੰਦੇ ਹਨ।

ਅਰਸ਼ਦੀਪ ਦੇ ਮਾਤਾ-ਪਿਤਾ ਸੋਮਵਾਰ ਨੂੰ ਦੁਬਈ ਤੋਂ ਚੰਡੀਗੜ੍ਹ ਪਰਤੇ ਸਨ।ਅਰਸ਼ ਦੇ ਪਿਤਾ ਦਾ ਕਹਿਣਾ ਹੈ ਕਿ ਅਰਸ਼ ਟ੍ਰੋਲ ਵਾਲੀ ਗੱਲ ਤੋਂ ਨਾਰਾਜ਼ ਨਹੀਂ ਹੈ ਪਰ ਉਹ ਇਸ ਗੱਲ ਤੋਂ ਦੁੱਖੀ ਹੈ ਕਿ ਪਾਕਿਸਤਾਨੀ ਬੱਲੇਬਾਜ਼ ਨੇ ਉਸਦੀ ਯਾਰਕਰ ਉਪਰ ਚੌਕਾ ਕਿਵੇਂ ਮਾਰ ਦਿੱਤਾ। ਜਦਦਿ ਯਾਰਕਰ ਵਿਚ ਤਾਂ ਅਰਸ਼ ਮਾਹਿਰ ਹੈ।

ਮਾਤਾ ਬਲਜੀਤ ਕੌਰ ਨੇ ਕਿਹਾ, ਸਾਨੂੰ ਬੁਰਾ ਨਹੀਂ ਲੱਗਦਾ। ਤੁਸੀਂ ਕਿਸੇ ਦਾ ਮੂੰਹ ਬੰਦ ਨਹੀਂ ਕਰ ਸਕਦੇ। ਪ੍ਰਸ਼ੰਸਕ ਤੁਹਾਨੂੰ ਕਦੇ ਚੰਗਾ ਕਹਿੰਦੇ ਹਨ, ਕਦੇ ਬੁਰਾ। ਅਸੀਂ ਉਸ ਨੂੰ ਖੇਡ ‘ਤੇ ਧਿਆਨ ਦੇਣ ਲਈ ਕਿਹਾ ਹੈ।