ਰਾਜਸਥਾਨ| ਰਾਜਸਥਾਨ ਦੇ ਬਲਮੇਰ ਜ਼ਿਲ੍ਹੇ ਵਿਚ ਦੋ ਦਿਨ ਪਹਿਲਾਂ ਇਕ ਦਲਿਤ ਮਹਿਲਾ ਨੂੰ ਕਥਿਤ ਤੌਰ ਉਤੇ ਬਲਾਤਕਾਰ ਪਿੱਛੋਂ ਜ਼ਿੰਦਾ ਸਾੜ ਦਿੱਤਾ ਗਿਆ। ਲੰਘੀ ਸ਼ਾਮ ਇਲਾਜ ਦੌਰਾਨ ਪੀੜਤਾ ਦੀ ਮੌਤ ਹੋ ਗਈ। ਪੀੜਤ ਦੇ ਰਿਸ਼ਤੇਦਾਰਾਂ ਨੇ ਪਚਪਦਰਾ ਪੁਲਿਸ ਦੇ ਡਿਪਟੀ ਸੁਪਰਡੈਂਟ ਕੋਲ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਉਨ੍ਹਾਂ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ। ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਰਾਜਸਥਾਨ ਸਰਕਾਰ ਉਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਨਾਕਾਮ ਰਹਿਣ ਦਾ ਇਲਜ਼ਾਮ ਲਗਾਇਆ ਹੈ।
ਪੀੜਤਾ ਚਾਰ ਬੱਚਿਆਂ ਦੀ ਮਾਂ ਪਚਪਦਰਾ ਥਾਣਾ ਇਲਾਕੇ ਦੇ ਬਾੜਮੇੜ ਜ਼ਿਲ੍ਹੇ ਦੇ ਪਿੰਡ ਅਕਾਦਲੀ ਦੀ ਰਹਿਣ ਵਾਲੀ ਸੀ। ਸ਼ਕੂਰ ਖਾਨ ਨਾਂ ਦਾ ਮੁਲਜ਼ਮ ਵੀਰਵਾਰ ਦੁਪਹਿਰ ਨੂੰ ਪੀੜਤਾ ਦੇ ਘਰ ਦਾਖਲ ਹੋਇਆ ਅਤੇ ਉਸ ਨਾਲ ਕਥਿਤ ਤੌਰ ਉਤੇ ਬਲਾਤਕਾਰ ਕੀਤਾ ਤੇ ਫਿਰ ਉਸਨੇ ਪੀੜਤਾ ਨੂੰ ਅੱਗ ਲਗਾ ਦਿੱਤੀ।
ਪੀੜਤਾ ਦੀਆਂ ਚੀਕਾਂ ਸੁਣ ਕੇ ਉਸਦੀ ਭੈਣ ਅਗਲੇ ਕਮਰੇ ਵੱਲ ਭੱਜੀ ਪਰ ਮੁਲਜ਼ਮ ਉਸਨੂੰ ਮਚਾ ਕੇ ਫਰਾਰ ਹੋ ਗਿਆ।
ਸ਼ੁਰੂਆਤ ਵਿਚ ਪੀੜਤਾ ਨੂੰ ਬਲੋਦਰਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੋਂ ਉਸਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ ਪਰ ਸ਼ੁੱਕਰਵਾਰ ਸ਼ਾਮ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸਤੋਂ ਬਾਅਦ ਸਮਾਜ ਦੇ ਲੋਕ ਇਕੱਠੇ ਹੋ ਗਏ ਤੇ ਘਟਨਾ ਦਾ ਵਿਰੋਧ ਕੀਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਜਸਥਾਨ ‘ਚ ਦਲਿਤ ਮਹਿਲਾ ਨੂੰ ਬਲਾਤਕਾਰ ਪਿੱਛੋਂ ਜ਼ਿੰਦਾ ਸਾੜਿਆ, ਮਾਹੌਲ ਤਣਾਅਪੂਰਨ
Related Post