ਚੰਡੀਗੜ੍ਹ . ਪੰਜਾਬ ‘ਚ 667 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 18527 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 11882 ਮਰੀਜ਼ ਠੀਕ ਹੋ ਚੁੱਕੇ, ਬਾਕੀ 6203 ਮਰੀਜ ਇਲਾਜ਼ ਅਧੀਨ ਹਨ। ਪੀੜਤ 148 ਮਰੀਜ਼ ਆਕਸੀਜਨ ਅਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 147, ਪਟਿਆਲਾ 100 ਤੇ ਜਲੰਧਰ ਤੋਂ 98 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 442 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 19 ਮੌਤਾਂ ‘ਚ 8 ਲੁਧਿਆਣਾ, 1 ਪਟਿਆਲਾ, 1 ਜਲੰਧਰ, 2 ਅੰਮ੍ਰਿਤਸਰ, 1 ਬਰਨਾਲਾ, 1 ਨਵਾਂ ਸ਼ਹਿਰ, 1 ਮੁਹਾਲੀ, 1 ਸੰਗਰੂਰ, 3 ਬਠਿੰਡਾ ਤੋਂ ਰਿਪੋਰਟ ਹੋਈਆਂ ਹਨ। ਰਾਜਧਾਨੀ ਚੰਡੀਗੜ੍ਹ ‘ਚ ਕੁੱਲ 1159 ਮਰੀਜ਼ ਪਾਜ਼ਿਟਿਵ ਹੋਏ, ਇੰਨਾ ‘ਚੋਂ 706 ਮਰੀਜ਼ ਠੀਕ ਹੋ ਚੁੱਕੇ ਹਨ, ਹੁਣ ਤੱਕ 19 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 433 ਮਰੀਜ਼ ਇਲਾਜ਼ ਅਧੀਨ ਹਨ।
ਭਾਰਤ ‘ਚ ਹੁਣ ਤੱਕ 18 ਲੱਖ, 22 ਹਜ਼ਾਰ, 112 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 12 ਲੱਖ, 303 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 38400 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 82 ਲੱਖ, 92 ਹਜ਼ਾਰ, 952 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 15 ਲੱਖ 5 ਹਜ਼ਾਰ, 554 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 93 ਹਜ਼ਾਰ 868 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪੰਜਾਬ ‘ਚ ਇਕ ਦਿਨ ‘ਚ ਹੋਈਆਂ 19 ਮੌਤਾਂ ਤੇ 667 ਮਰੀਜ਼ ਆਏ ਸਾਹਮਣੇ
Related Post