ਮੋਗਾ | ਨਗਰ ਨਿਗਮ ਮੋਗਾ ਦੀਆਂ ਸਾਰੀਆਂ ਸੀਟਾਂ ਉੱਤੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਕੁਲੱ 50 ਸੀਟਾਂ ਉੱਤੇ ਹੋਈ ਚੋਣ ਵਿੱਚੋਂ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ।

ਅਕਾਲੀ ਦਲ ਨੇ 15, ਕਾਂਗਰਸ ਨੇ 20, ਬੀਜੇਪੀ ਨੇ ਇੱਕ ਅਤੇ ਆਮ ਆਦਮੀ ਪਾਰਟੀ ਨੇ 4 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ। ਇੱਥੋਂ 10 ਉਮੀਦਵਾਰ ਆਜਾਦ ਜਿੱਤ ਗਏ ਹਨ।

ਮੋਗਾ ਦੇ ਨਤੀਜਿਆਂ ਦੀ ਖਾਸ ਗੱਲ ਇਹ ਹੈ ਕਿ ਕਾਂਗਰਸੀ ਐਮਐਲਏ ਡਾ. ਹਰਜੋਤ ਕਮਲ ਦੀ ਪਤਨੀ ਰਜਿੰਦਰ ਕੌਰ ਚੋਣ ਹਾਰ ਗਏ ਹਨ। ਉਹ 103 ਵੋਟਾਂ ਤੋਂ ਹਾਰੇ ਹਨ। ਰਜਿੰਦਰ ਕੌਰ ਵਾਰਡ ਨੰਬਰ ਇੱਕ ਤੋਂ ਚੋਣ ਲੜ੍ਹ ਰਹੇ ਸਨ।

ਐਮਐਲਏ ਦੀ ਪਤਨੀ ਦਾ ਚੋਣ ਹਾਰ ਜਾਣਾ ਮੋਗਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।